ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ (ਗੁਰੂ ਕਾ ਤਾਲ ਸਾਹਿਬ) ਉਤਰ ਪ੍ਰਦੇਸ਼ ਰਾਜ ਦੇ ਆਗਰਾ ਸ਼ਹਿਰ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਆਗਰਾ ਦਿੱਲੀ ਰੋਡ ਦੇ ਉਤੇ ਸਥਿਤ ਹੈ | ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਯਾਤਰਾ ਤੇ ਅਨੰਦਪੁਰ ਸਾਹਿਬ ਤੋਂ ਗ੍ਰਿਫ਼ਤਾਰੀ ਦੇਣ ਲਈ ਦਿੱਲੀ ਵਲ ਚਲ ਪਏ | ਉਹਨਾਂ ਦੇ ਨਾਲ ਉਹਨਾਂ ਦੇ ਨਿਕਟ ਵਰਤੀ ਪਿਆਰੇ ਸਾਥੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦੇ ਜੀ ਅਤੇ ਭਾਈ ਜੈਤਾ ਜੀ ਸਨ | ਇਥੇ ਆਗਰੇ ਵਿਚ ਇਕ ਇਆਲੀ ਜਿਸਦਾ ਨਾਂ ਇਤਿਹਾਸ ਵਿੱਚ ਹਸਨ ਅਲੀ ਦਸਿਆ ਹੈ, ਚਾਰਵਾਹਾ ਸੀ । ਇਹ ਸਾਰਾ ਪਰਿਵਾਰ ਅੱਲ੍ਹਾ ਤਾਲਾ ਦੇ ਅੱਗੇ ਫਰਿਯਾਦ ਕਰਦਾ ਸੀ ਅਗਰ ਹਿੰਦੂਆ ਦੇ ਪੀਰ ਨੇ ਗ੍ਰਿਫਤਾਰ ਹੋਣਾ ਹੀ ਹੈ ਤਾਂ ਸਾਡੇ ਉਤੇ ਕਿਉਂ ਨਾ ਕ੍ਰਿਪਾ ਕਰੀ ਜਾਣ । ਤਾਂ ਜੋ ਇਨਾਮ ਦੀ ਰਕਮ ਸਾਨੂੰ ਮਿਲ ਜਾਵੇ | ਹਸਨ ਅਲੀ ਦੀ ਇਛਾ ਪੁਰੀ ਕਰਨ ਲਈ ਗੁਰੂ ਸਾਹਿਬ ਆਗਰੇ ਪੰਹੂਚੇ | ਗੁਰੂ ਸਾਹਿਬ ਨੇ ਇਥੇ ਸ਼ਹਿਰ ਤੋਂ ਬਾਹਰ ਤਲਾ ਦੇ ਕਿਨਾਰੇ ਬਾਗ ਵਿਚ ਆਸਣ ਲਾਇਆ । ਇਸ ਜਗਾਂ ਤੇ ਹੁਣ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸ਼ੋਭਾਏ ਮਾਨ ਹਨ । ਹਸਨ ਅਲੀ ਇਥੇ ਭੇਡਾਂ ਬੱਕਰੀਆਂ ਚਾਰ ਰਿਹਾ ਸੀ | ਗੁਰੂ ਸਾਹਿਬ ਨੇ ਹਸਨ ਨੂੰ ਕੋਲ ਬੁਲਾਕੇ ਕਹਿਣ ਲੱਗੇ ਕੀ ਸਾਨੂੰ ਭੁੱਖ ਲੱਗੀ ਹੋਈ ਹੈ । ਸ਼ਹਿਰ ਵਿਚ ਜਾ ਕੇ ਸਾਡੇ ਲਈ ਮਠਿਆਈ ਲੈ ਆ | ਇੰਨੀ ਗੱਲ ਕਹਿੰਦਿਆਂ ਗੁਰੂ ਸਾਹਿਬ ਨੇ ਆਪਣੇ ਮੁਬਾਰਕ ਹੱਥ ਵਿੱਚੋਂ ਕੀਮਤੀ ਅੰਗੂਠੀ (ਜਿਸ ਵਿਚ ਅੱਠ ਕੋਰਾਂ ਵਾਲਾ ਹੀਰਾ ਜੜਤ ਸੀ) ਉਤਾਰ ਕੇ ਦਿੱਤੀ । ਨਾਲ ਹੀ ਕੀਮਤੀ ਦੁਸਾਲਾ ਮਠਿਆਈ ਪਵਾਉਣ ਨੂੰ ਦਿੱਤਾ । ਇਹ ਦੋਵੇਂ ਚੀਜਾਂ ਲੈ ਕੇ ਹਸਨ ਅਲੀ ਹਲਵਾਈ ਦੀ ਦੁਕਾਨ ਤੇ ਪੁੱਜਾ । ਅੰਗੂਠੀ ਹਲਵਾਈ ਨੂੰ ਦਿੱਤੀ ਅਤੇ ਦੁਸਾਲਾ ਮਠਿਆਈ ਪਵਾਉਣ ਲਈ ਅੱਗੇ ਵਿਛਾਇਆ ਜਿਸ ਨੂੰ ਵੇਖ ਕੇ ਹਲਵਾਈ ਦੇ ਦਿਲ ਵਿਚ ਸ਼ੱਕ ਹੋ ਗਿਆ । ਕਿ ਇਹ ਇੰਨੀਆਂ ਕੀਮਤੀ ਵਸਤੂਆਂ ਕਿਥੋਂ ਲੈ ਕੇ ਆਇਆ ਹੈ, ਹੋ ਸਕਦਾ ਹੈ ਇਹ ਚੀਜਾਂ ਚੋਰੀ ਦੀਆਂ ਹੋਣ । ਇਸ ਖਿਆਲ ਵਿਚ ਆਕੇ ਹਲਵਾਈ ਨੇ ਨੇੜੇ ਹੀ ਕੋਤਵਾਲੀ ਵਿਚ ਜਾ ਦੱਸਿਆ, ਕੋਤਵਾਲ ਨੇ ਹਸਨ ਅਲੀ ਨੂੰ ਡਰਾ ਕੇ ਪੁੱਛਿਆ ਕਿ ਇਹਨਾਂ ਚੀਜਾਂ ਦਾ ਮਾਲਕ ਕੋਣ ਹੈ । ਵਿਚਾਰੇ ਡਰਦੇ ਮਾਰੇ ਨੇ ਕਹਿ ਦਿੱਤਾ, ਇਹਨਾਂ ਵਸਤੂਆਂ ਦੇ ਮਾਲਕ ਆਪਣੇ ਘੋੜ ਸਵਾਰ ਸਾਥੀਆਂ ਦੇ ਨਾਲ ਤਲਾ ਦੇ ਕਿਨਾਰੇ ਬਾਗ ਵਿੱਚ ਬੈਠੇ ਹਨ । ਤੁਸੀਂ ਮੇਰੇ ਨਾਲ ਚਲੋ, ਮੈਂ ਤੁਹਾਨੂੰ ਮਿਲਾ ਦਿੰਦਾ ਹਾਂ । ਕੋਤਵਾਲ ਸਹਿਤ ਬਹੁਤ ਸਾਰੇ ਸਿਪਾਹੀ ਹਸਨ ਅਲੀ ਨੂੰ ਲੈ ਕੇ ਇਸ ਜਗਾਂ ਤੇ ਆਏ ਅਤੇ ਗੁਰੂ ਸਾਹਿਬ ਨੂੰ ਪੁੱਛਣ ਲੱਗੇ ਕਿ ਤੁਸੀਂ ਕੌਣ ਹੋ? ਗੁਰੂ ਜੀ ਨੇ ਕਿਹਾ ਹਿੰਦੂਆਂ ਦੇ ਪੀਰ ਤੇਗ ਬਹਾਦਰ (ਗੁਰੂ) ਸਾਡਾ ਨਾਂ ਹੈ । ਇਨੀਂ ਕਹਿਣ ਦੀ ਦੇਰ ਸੀ ਗੁਰੂ ਸਾਹਿਬ ਨੂੰ ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ | ਇਥੇ ਹੀ ਬਣੇ ਭੋਰਾ ਸਾਹਿਬ ਵਿਚ ੯ ਦਿਨ ਨਜਰਬੰਦ ਕਰ ਦਿੱਤਾ ਗਿਆ (ਜੋ ਕਿ ਵੱਡੇ ਦਰਬਾਰ ਸਾਹਿਬ ਦੇ ਹੇਠਾਂ ਸੋਭਾਏਮਾਨ ਹੈ) ਗੁਰੂ ਮਹਾਰਾਜ ਜੀ ਨੇ ਆਪਣੀ ਗ੍ਰਿਫਤਾਰੀ ਦਾ ਇਨਾਮ ਪੰਜ ਸੋ ਮੋਹਰਾ ਹਸਨ ਅਲੀ ਨੂੰ ਹਸਨ ਅਲੀ ਨੂੰ ਦਿਵਾ ਕੇ ਉਸਦੀ ਮਨੋਕਾਮਨਾ ਪੂਰਨ ਕੀਤੀ । ਇਥੇ ਮਹਾਰਾਜ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਭਾਰੀ ਫੌਜ ਦੀ ਨਿਗਰਾਨੀ ਵਿੱਚ ਦਿੱਲੀ ਲੈ ਜਾਇਆ ਗਿਆ । ਦਿੱਲੀ ਪਹੁੰਚ ਕੇ ਚਾਂਦਨੀ ਚੌਂਕ ਵਿਖੇ ਹਿੰਦੂ ਧਰਮ ਲਈ ਮਹਾਰਾਜ ਜੀ ਨੇ ਆਪਣੀ ਸਹਾਦਤ ਦਿੱਤੀ।

ਤ੍ਸਵੀਰਾਂ ਲਈਆਂ ਗਈਆਂ :- ੨੭ ਸ੍ਪ੍ਤੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਕਾ ਤਾਲ ਸਾਹਿਬ, ਆਗਰਾ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ

  • ਪਤਾ:-
    ਆਗਰਾ-ਦਿਲੀ ਰੋਡ, ਆਗਰਾ
    ਜਿਲਾ :- ਆਗਰਾ
    ਰਾਜ :- ਉਤਰ ਪ੍ਰ੍ਦੇਸ਼
    ਫੋਨ ਨੰਬਰ:-੦੦੯੧-੫੬੨-੨੬੦੧੭੧੭, ੨੬੦੩੦੫੧
    ਫ਼ੈਕਸ ਨੰਬਰ:- ੦੦੯੧-੫੬੨-੨੬੦੧੩੧੩
    ਈ ਮੇਲ:- gurukatal@yahoo.in
     

     
     
    ItihaasakGurudwaras.com