ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਉਤਰ ਪ੍ਰਦੇਸ਼ ਰਾਜ ਦੇ ਆਗਰਾ ਸ਼ਹਿਰ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਮਥੂਰਾ ਰੋਡ ਉਤੇ ਸਥਿਤ ਹੈ | ਇਕ ਵਾਰ ਬਾਦਸ਼ਾਹ ਜਹਾਂਗੀਰ ਨੇ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦਿੱਲੀ ਆਉਣ ਲਈ ਬੁਲਾਵਾ ਭੇਜਿਆ । ਗੁਰੂ ਸਾਹਿਬ ਬਾਦਸ਼ਾਹ ਦੇ ਬੁਲਾਵੇ ਤੇ ਦਿੱਲੀ ਪੁੱਜੇ । ਬਾਦਸ਼ਾਹ ਨੇ ਗੁਰੂ ਸਾਹਿਬ ਦਾ ਸਵਾਗਤ ਕੀਤਾ । ਦਿੱਲੀ ਦੇ ਨੇੜੇ ਜੰਗਲ ਵਿੱਚ ਇਕ ਬਹੁਤ ਭਿਆਨਕ ਖੂਨੀ ਸ਼ੇਰ ਰਹਿੰਦਾ ਸੀ । ਜਿਹੜਾ ਕਿਸੇ ਕੋਲੋ ਮਰਦਾ ਨਹੀਂ ਸੀ । ਗੁਰੂ ਸਾਹਿਬ ਬਾਦਸ਼ਾਹ ਜਹਾਂਗੀਰ ਨੂੰ ਨਾਲ ਲੈ ਕੇ ਉਸ ਖੂਨੀ ਸ਼ੇਰ ਦਾ ਸ਼ਿਕਾਰ ਖੇਡਣ ਲਈ ਚੱਲੇ । ਗੁਰੂ ਸਾਹਿਬ ਸਾਰੇ ਸਾਥੀਆਂ ਨੂੰ ਪਿੱਛੇ ਛੱਡ ਕੇ ਜੰਗਲ ਵਿੱਚ ਇੱਕਲੇ ਨਿਕਲ ਗਏ, ਜਿੱਥੇ ਕਿ ਸ਼ੇਰ ਰਹਿੰਦਾ ਸੀ । ਗੁਰੂ ਸਾਹਿਬ ਨੇ ਇਕ ਵਾਰ ਨਾਲ ਸ਼ੇਰ ਨੂੰ ਮਾਰ ਦਿੱਤਾ । ਇਹ ਦੇਖ ਕੇ ਬਾਦਸ਼ਾਹ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਨੂੰ ਆਗਰੇ ਵਿਖੇ ਇਕ ਜਰੂਰੀ ਕੰਮ ਪੈ ਗਿਆ ਹੈ ਤੇ ਆਪ ਜੀ ਵੀ ਮੇਰੇ ਨਾਲ ਆਗਰੇ ਚੱਲੋ । ਗੁਰੂ ਸਾਹਿਬ ਬਾਦਸ਼ਾਹ ਦੀ ਬੇਨਤੀ ਤੇ ਆਗਰੇ ਪੁੱਜੇ ਤੇ ਇਸ ਅਸਥਾਨ ਤੇ ਆਪਣਾ ਤੰਬੂ ਲਗਾਇਆ, ਅਤੇ ਬਾਦਸ਼ਾਹ ਦਾ ਤੰਬੂ ਵੀ ਥੋੜੀ ਹੀ ਦੂਰੀ ਤੇ ਲੱਗਾ ਦਿੱਤਾ । ਆਗਰੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਆਗਮਨ ਦਾ ਪਤਾ ਲੱਗਾ, ਤੇ ਸੰਗਤਾਂ ਹੁਮ-ਹੁਮਾ ਕੇ ਗੁਰੂ ਸਾਹਿਬ ਦੇ ਦਰਸ਼ਨਾ ਨੂੰ ਆਉਣ ਲੱਗੀਆਂ। ਆਗਰੇ ਵਿਖੇ ਇਕ ਗੁਰੂ ਘਰ ਦਾ ਪ੍ਰੇਮੀ ਘਾਹੀ ਸਿੱਖ ਰਹਿੰਦਾ ਸੀ, ਉਸ ਨੂੰ ਜਦੋਂ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ, ਤਾਂ ਉਹ ਘਾਹ ਵੇਚ ਕੇ ਅਤੇ ਨਰਮ-ਨਰਮ ਘਾਹ ਦੀ ਇਕ ਪੰਡ ਗੁਰੂ ਸਾਹਿਬ ਦੇ ਘੌੜਿਆਂ ਲਈ ਨਾਲ ਲੈ ਕੇ, ਦਰਸ਼ਨਾ ਨੂੰ ਆਇਆ, ਅਤੇ ਭੁਲੇਖੇ ਨਾਲ ਬਾਦਸ਼ਾਹ ਦੇ ਤੰਬੂ ਵਿਚ ਪਹੁੰਚ ਗਿਆ । ਘਾਹੀ ਸਿੱਖ ਨੇ ਘਾਹ ਵੇਚ ਕੇ ਜੋ ਟਕਾ ਲਿਆਂਦਾ ਸੀ, ਬਾਦਸ਼ਾਹ ਜਹਾਂਗੀਰ ਅੱਗੇ ਰੱਖ ਕੇ ਤੇ ਘਾਹ ਦੀ ਪੰਡ ਰੱਖ ਕੇ ਮੱਥਾ ਟੇਕਿਆ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ ਤੇ ਮੈਂ ਗਰੀਬ ਦਾਸ, ਆਪ ਦੇ ਚਰਨਾ ਵਿਚ ਆਇਆ ਹਾਂ, ਦਾਸ ਨੂੰ ਆਪਣੇ ਚਰਨਾਂ ਦਾ ਪਿਆਰ, ਨਾਮ ਦੀ ਦਾਤ ਬਖਸੋ, ਅਤੇ ਇਸ ਆਵਾ ਗਉਣ ਦੇ ਗੇੜ ਤੋਂ ਬਚਾ ਲਓ । ਬਾਦਸ਼ਾਹ ਸਿੱਖ ਦਾ ਪਿਆਰ ਦੇਖ ਕੇ ਬਹੁਤ ਖੁਸ਼ ਹੋਇਆ, ਤੇ ਆਖਣ ਲੱਗਾ ਕਿ ਮੈਂ ਤਾਂ ਦੁਨਿਆ ਦਾ ਬਾਦਸ਼ਾਹ ਜਹਾਂਗੀਰ ਹਾਂ, ਮੈ ਮਾਇਆ, ਜਮੀਨ ਤੇ ਦੁਨਿਆਂਦਾਰੀ ਦੇ ਪਦਾਰਥ ਦੇ ਸਕਦਾ ਹਾਂ, ਮੁਕਤੀ ਦੇਣ ਵਾਲੇ ਸੱਚੇ ਪਾਤਸ਼ਾਹ ਦਾ ਤੰਬੂ ਅੱਗੇ ਹੈ । ਇਹ ਸੁਣਕੇ ਘਾਹੀ ਸਿੱਖ ਨੇ ਉਸੇ ਵੇਲੇ ਟਕਾ ਤੇ ਘਾਹ ਦੀ ਪੰਡ ਚੁਕ ਲਈ, ਜੋ ਬਾਦਸ਼ਾਹ ਅੱਗੇ ਮੱਥਾ ਟੇਕਿਆ ਸੀ, ਇਹ ਵੇਖ ਕੇ ਬਾਦਸ਼ਾਹ ਨੇ ਸਿੱਖ ਨੂੰ ਕਿਹਾ ਕਿ ਉਹ ਟਕਾ ਤੇ ਘਾਹ ਦੀ ਪੰਡ ਵਾਪਸ ਨਾ ਚੁੱਕੇ ਭਾਂਵੇਂ ਜਗੀਰਾ ਤੇ ਹੋਰ ਖਜਾਨੇ ਆਦਿ ਲੈ ਲਵੋ, ਲੇਕਿਨ ਸਿੱਖ ਨੇ ਕਿਹਾ ਕਿ ਇਹ ਤਾਂ ਗੁਰੂ ਸਾਹਿਬ ਜੀ ਲਈ ਭੇਟਾ ਹੈ ਜੋ ਕਿ ਗੁਰੂ ਸਾਹਿਬ ਜੀ ਨੂੰ ਹੀ ਭੇਟ ਕੀਤੀ ਜਾਵੇਗੀ, ਤੇ ਤੰਬੂ ਤੋਂ ਬਾਹਰ ਆ ਗਿਆ । ਜਿਸ ਜਗਾ ਗੁਰੂ ਸਾਹਿਬ ਬਿਰਾਜੇ ਸਨ, ਆਕੇ ਟਕਾ ਤੇ ਘਾਹ ਦੀ ਪੰਡ ਰੱਖ ਕੇ ਮੱਥਾ ਟੇਕ ਕੇ ਓਹੀ ਬੇਨਤੀਆਂ ਕਰਨ ਲੱਗਾ ਜੋ ਬਾਦਸ਼ਾਹ ਅੱਗੇ ਗੁਰੂ ਸਾਹਿਬ ਸਮਝਕੇ ਕੀਤੀਆਂ ਸਨ । ਪਿਆਰ ਵਿਚ ਆਕੇ ਅੱਖੀਆਂ ਚੋਂ ਜੱਲ ਭਰ ਆਇਆ, ਤੇ ਚਰਨਾਂ ਤੇ ਸਿਰ ਰਖਕੇ ਹੱਜੂਆਂ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ । ਗੁਰੂ ਸਾਹਿਬ ਨੇ ਆਪਣੇ ਸੇਵਕ ਨੂੰ ਉੱਪਰ ਉਠਾ ਲਿਆ ਤੇ ਥਾਪੜਾ ਦੇ ਕੇ ਬਚਨ ਕੀਤਾ, ਸਿੱਖਾ ਤੂੰ ਨਿਹਾਲ ਤੇ ਘਾਹੀ ਸਿੱਖ ਨੂੰ ਚੋਰਾਸੀ ਦੇ ਗੇੜ ਤੋਂ ਮੁਕਤ ਕੀਤਾ । ਇਸ ਪਵਿੱਤਰ ਸਥਾਨ ਤੇ ਮੀਰੀ-ਪੀਰੀ ਬੰਦੀ ਛੋੜ ਦਾਤਾ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਮ ਲਿਆ ਸੀ ।

ਤ੍ਸਵੀਰਾਂ ਲਈਆਂ ਗਈਆਂ :- ੨੭ ਸ੍ਪ੍ਤੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਆਗਰਾ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਆਗਰਾ-ਦਿਲੀ ਰੋਡ, ਆਗਰਾ
    ਜਿਲਾ :- ਆਗਰਾ
    ਰਾਜ :- ਉਤਰ ਪ੍ਰ੍ਦੇਸ਼
    ਫੋਨ ਨੰਬਰ:-
     

     
     
    ItihaasakGurudwaras.com