ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਉਤਰ ਪ੍ਰਦੇਸ਼ ਰਾਜ ਦੇ ਪਿਲੀਭੀਤ ਸ਼ਹਿਰ ਵਿਚ ਪੁਰਾਣੇ ਸ਼ਹਿਰ ਤੇ ਵਿਚ ਲਕੜ ਬਜ਼ਾਰ ਦੇ ਨੇੜੇ ਸਥਿਤ ਹੈ | ਬਾਬਾ ਅਲਮਸਤ ਜੀ ਦੀ ਅਰਦਾਸ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਜ ਸਿੰਘਾ ਨਾਲ ਚਲ ਪਏ ਅਤੇ ਨਾਨਕ ਮਤਾ ਸਾਹਿਬ ਆਕੇ ਬਾਬਾ ਅਲਮਸਤ ਜੀ ਨੂੰ ਮਿਲੇ | ਬਾਬਾ ਜੀ ਨੇ ਉਹਨਾਂ ਨੂੰ ਸਾਰੀ ਗੱਲ ਦਸੀ ਕਿ ਕੀਵੇਂ ਸਿਧਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਪਲ ਨੁੰ ਅੱਗ ਲਗਾ ਦਿੱਤੀ ਹੈ ਅਤੇ ਉਸ ਸਥਾਨ ਤੇ ਵੀ ਕਬਜ਼ਾ ਕਰਕੇ ਬੈਠ ਗਏ ਹਨ ਉਸ ਸਥਾਨ ਦਾ ਨਾਮ ਬਦਲ ਕੇ ਗੋਰਖਮਤ ਰਖ ਦਿੱਤਾ ਹੈ | ਗੁਰੂ ਸਾਹਿਬ ਨੇ ਇਥੇ ਆਕੇ ਪਿਪਲ ਦੇ ਦਰਖਤ ਨੂੰ ਪਾਣੀ ਦਾ ਛਿੱਟਾ ਦਿੱਤਾ ਅਤੇ ਉਹ ਫ਼ਿਰ ਤੋਂ ਹਰਾ ਹੋ ਗਿਆ | ਗੁਰੂ ਸਾਹਿਬ ਦੇ ਆਉਣ ਤੋਂ ਬਾਅਦ ਸਿਧਾਂ ਨੇ ਪਿਲੀਭੀਤ ਦੇ ਰਾਜੇ ਬਾਜ ਬਹਾਦੁਰ ਨੂੰ ਸ਼ਿਕਾਇਤ ਕੀਤੀ ਅਤੇ ਬੇਨਤੀ ਕਿਤੀ ਕੇ ਉਹਨਾਂ ਨੂੰ ਗੁਰੂ ਸਾਹਿਬ ਤੋਂ ਬਚਾਇਆ ਜਾਵੇ | ਸਿਧਾਂ ਦੀ ਬੇਨਤੀ ਸੁਣ ਕੇ ਰਾਜਾ ਬਾਜ ਬਹਾਦੁਰ ਅਪਣੀ ਫ਼ੋਜ ਲੈਕੇ ਨਾਨਕਮਤਾ ਆਇਆ | ਪਰ ਜਦ ਉਸਨੇ ਅਗੋਂ ਗੁਰੂ ਸਾਹਿਬ ਨੂੰ ਦੇਖਿਆ ਤਾਂ ਉਹਨਾਂ ਦੇ ਚਰਨੀ ਡਿੱਗ ਪਿਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਗਵਾਲਿਅਰ ਤੋਂ ੫੨ ਰਾਜਪੁਤ ਰਾਜੇ ਰਿਹਾ ਕਰਵਾਏ ਸਨ, ਰਾਜਾ ਬਾਜ ਬਹਾਦੁਰ ਉਹਨਾਂ ਵਿਚੋਂ ਇਕ ਸੀ | ਰਾਜਾ ਬਾਜ ਬਹਾਦਰ ਨੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਿਤੀ ਅਤੇ ਪਿਲੀਭੀਤ ਲੈ ਕਿ ਆਇਆ । ਗੁਰੂ ਸਾਹਿਬ ਨੇ ਪਿਲੀਭੀਤ ਆਕੇ ਇਸ ਸਥਾਨ ਤੇ ਡੇਰਾ ਕੀਤਾ | ਇਕ ਦਿਨ ਗੁਰੂ ਸਾਹਿਬ ਦੇ ਦੀਵਾਨ ਵਿਚ ਇਕ ਕੋਹੜੀ ਬੈਠਾ ਸੀ । ਜਿਹੜਾ ਅੱਖਾਂ ਤੋਂ ਵੀ ਅੰਨਾ ਸੀ । ਉਸਨੇ ਗੁਰੂ ਜੀ ਦੇ ਜੋੜੇਆਂ ਦੀ ਧੂੜ ਆਪਣੀਆਂ ਅੱਖਾਂ ਨਾਲ ਲਾਈ ਤਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਆ ਗਈ ਤਾਂ ਉਸ ਨੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਕੇ ਮਹਾਰਾਜ ਆਪ ਦੇ ਜੋੜੇਆਂ ਦੀ ਧੂੜ ਅੱਖਾਂ ਨਾਲ ਲਾਈ ਤਾਂ ਮੇਰੀ ਅੱਖਾਂ ਦੀ ਰੋਸ਼ਨੀ ਆ ਗਈ ਹੈ । ਆਪ ਕ੍ਰਿਪਾ ਕਰੋ ਤਾਂ ਮੇਰੇ ਸ਼ਰੀਰ ਦੇ ਸਾਰੇ ਰੋਗ ਕਟੇ ਜਾਣ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ, ਤੁਸੀ ਇਸ ਅਸਥਾਨ ਤੇ ਝਾੜੂ ਦੀ ਸੇਵਾ ਕਰਿਆ ਕਰ ਤੇਰੇ ਸਾਰੇ ਰੋਗ ਕੱਟੇ ਜਾਣਗੇ ਤਾਂ ਉਸਦੇ ਉਥੇ ਝਾੜੂ ਦੀ ਸੇਵਾ ਕਰਨ ਨਾਲ ਉਸ ਦੇ ਸਰੀਰ ਦੇ ਰੋਗ ਠੀਕ ਹੋ ਗਏ ਸਨ ।
ਤ੍ਸਵੀਰਾਂ ਲਈਆਂ ਗਈਆਂ ;- ੨੦ ਮਾਰ੍ਚ, ੨੦੦੯ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਪਿਲੀਭੀਤ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ:-
ਲਕੜ ਬਾਜਾਰ
ਪਿਲੀਭੀਤ
ਜਿਲਾ :- ਪਿਲੀਭੀਤ
ਰਾਜ :- ਉਤਰ ਪ੍ਰ੍ਦੇਸ਼
ਫੋਨ ਨੰਬਰ:- |
|
|
|
|
|
|