ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਟਾਂਡਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਹਰਾ ਜੀ ਅਰਦਾਸ ਸੁਣਕੇ ਇਸ ਅਸਥਾਨ ਤੇ ਪੰਹੁਚੇ | ਗੁਰੂ ਸਾਹਿਬ ਦੇ ਹੁਕਮ ਤੇ ਭਾਈ ਬਾਲਾ ਜੀ ਅਤੇ ਮਰਦਾਨਾ ਜੀ ਨੂੰ ਗੁਪਤ ਰਹਿਣਾ ਪਿਆ | ਗੁਰੂ ਸਾਹਿਬ ਛੋਟੇ ਜਿਹੇ ਬਾਲਕ ਦਾ ਰੂਪ ਧਾਰ ਕਿ ਰੋੜੀ ਤੇ ਜਾ ਬੈਠੇ | ਰੁਹੇਲਾ ਪਠਾਨ ਗੁਰੂ ਸਾਹਿਬ ਨੂੰ ਫ਼ੜ ਕੇ ਲੈ ਗਿਆ ਅਤੇ ਬੇਗਮਾਂ ਦੇ ਮਨਾਂ ਕਰਨ ਤੇ ਵੀ ਦੋ ਘੋੜਿਆਂ ਦੇ ਮੁਲ ਵੇਚ ਦਿਤਾ | ਖਰੀਦਣ ਵਾਲੇ ਵਪਾਰੀ ਨੇ ਉਸ ਬਾਲਕ ਨੂੰ ਤੋਤੇ ਉਡਾਣ ਲਈ ਕਿਹਾ ਤਾਂ ਬਾਲਕ ਨੇ ਕਿਹਾ ਕੇ ਜਿਸ ਬਾਗ ਅੰਦਰ ਮੈਂ ਪੈਰ ਰਖਾਂਗਾ ਉਹ ਬਾਗ ਸੁਕ ਜਾਵੇਗਾ | ਪਰ ਵਪਾਰੀ ਦੇ ਨਾ ਮਨਣ ਤੇ ਜਦ ਗੁਰੂ ਸਾਹਿਬ ਨੇ ਬਾਗ ਵਿਚ ਪੈਰ ਰਖਿਆ ਤਾਂ ਸੁੱਕ ਗਿਆ ਅਤੇ ਬਾਹਰ ਆ ਜਾਣ ਤੇ ਬਾਗ ਮੁੜ ਹਰਾ ਹੋ ਗਿਆ | ਇਹ ਵੇਖ ਕਿ ਵਪਾਰੀ ਗੁਰੂ ਸਾਹਿਬ ਦੇ ਚਰਨੀ ਪੈ ਗਿਆ | ਗੁਰੂ ਸਾਹਿਬ ਨੇ ਵਪਾਰੀ ਨੂੰ ਇਨਸਾਨਾਂ ਦੀ ਖਰੀਦੋ ਫ਼ਰੋਖਤ ਕਰਨ ਤੋਂ ਰੋਕਿਆ ਅਤੇ ਫ਼ਿਰ ਦੁਬਾਰਾ ਰੋੜੀ ਤੇ ਜਾ ਬੈਠੇ | ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸ਼੍ਰੀ ਨਾਨਕਪੁਰੀ ਸਾਹਿਬ ਦਾ ਇਤਿਹਾਸ ਪੜੋ

ਤ੍ਸਵੀਰਾਂ ਲਈਆਂ ਗਈਆਂ :- ੨੨ ਮਾਰ੍ਚ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ, ਟਾਂਡਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ
    ਪਿੰਡ ਟਾਂਡਾ
    ਖਟੀਮਾ
    ਜਿਲਾ :- ਉਧ੍ਮ ਸਿੰਘ ਨਗਰ
    ਰਾਜ :- ਉਤਰਾਖੰਡ
    ਫੋਨ ਨੰਬਰ:-
     

     
     
    ItihaasakGurudwaras.com