ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਦੁੱਧ ਵਾਲਾ ਖੂਹ ਸਾਹਿਬ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਨਾਨਕ ਮਤਾ ਵਿਚ ਸਥਿਤ ਹੈ | ਇਹ ਸਥਾਨ, ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ ਦੇ ਨੇੜੇ ਹੀ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਖੂਹ ਦੇ ਕਿਨਾਰੇ ਬੈਠੇ ਸਨ । ਸਿੱਧਾਂ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾ, ਗਾਵਾਂ ਦਾ ਦੁੱਧ ਸੁਕਾ ਦਿੱਤਾ ਅਤੇ ਗੁਰੂ ਸਾਹਿਬ ਕੋਲ ਆਕੇ ਕਹਿਣ ਲੱਗੇ ਗੁਰੂ ਸਾਹਿਬ ਸਾਨੂੰ ਦੁੱਧ ਛਕਾਵੋ | ਗੁਰੂ ਸਾਹਿਬ ਨੇ ਮਰਦਾਨੇ ਨੂੰ ਬਚਨ ਕੀਤਾ ਕਿ ਖੂਹ ਵਿੱਚੋਂ ਦੁੱਧ ਦਾ ਕਟੋਰਾ ਭਰ ਕੇ ਸਿੱਧਾਂ ਨੂੰ ਦਿੱਤਾ ਜਾਵੇ । ਮਰਦਾਨੇ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਸੱਤ ਕਰਕੇ ਮੰਨਦੇ ਹੋਇਆ ਖੂਹ ਵਿੱਚੋਂ ਜਦੋਂ ਕਟੋਰਾ ਭਰ ਕੇ ਬਾਹਰ ਕਢਿਆ ਤਾਂ ਸਿੱਧ ਹੈਰਾਨ ਹੋ ਗਏ ਕਿ ਕਟੋਰਾ ਤਾਂ ਦੁੱਧ ਨਾਲ ਭਰਿਆ ਹੈ । ਸਾਰੇ ਸਿੱਧਾਂ ਨੇ ਉਸ ਕਟੋਰੇ ਵਿੱਚੋਂ ਰੱਜ ਕੇ ਦੁੱਧ ਛਕਿਆ ਪਰ ਕਟੋਰਾ ਫਿਰ ਵੀ ਭਰਿਆ ਰਿਹਾ । ਹੈਰਾਨ ਹੋਕੇ ਸਿੱਧਾਂ ਨੇ ਜਦ ਖੂਹ ਵਿੱਚ ਝਾੱਤ ਮਾਰੀ ਤਾਂ ਦੇਖਿਆ ਕਿ ਸਾਰਾ ਖੂਹ ਦੁੱਧ ਨਾਲ ਭਰਿਆ ਹੋਇਆ ਹੈ। ਇਸ ਤਰ੍ਹਾਂ ਸਿੱਧਾਂ ਨੂੰ ਗੁਰੂ ਜੀ ਦੇ ਅੱਗੇ ਝੁਕਣਾ ਪਿਆ।

ਤ੍ਸਵੀਰਾਂ ਲਈਆਂ ਗਈਆਂ ;-੨੦ ਮਾਰ੍ਚ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਦੁੱਧ ਵਾਲਾ ਖੂਹ ਸਾਹਿਬ, ਨਾਨਕਮਤਾ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ
    ਗੁਰੂਦਵਾਰਾ ਸ਼੍ਰੀ ਨਾਨਕਮਤਾ ਸਾਹਿਬ ਜੀ
    ਜਿਲਾ :- ਉਧ੍ਮ ਸਿੰਘ ਨਗਰ
    ਰਾਜ :- ਉਤਰਾਖੰਡ
    ਫੋਨ ਨੰਬਰ:-
     

     
     
    ItihaasakGurudwaras.com