ਗੁਰਦੁਆਰਾ ਸ਼੍ਰੀ ਚੱਕੀ ਸਾਹਿਬ ਜ਼ਿਲਾ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਟਾਂਡਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਹਰਾ ਜੀ ਅਰਦਾਸ ਸੁਣਕੇ ਇਸ ਅਸਥਾਨ ਤੇ ਪੰਹੁਚੇ | ਗੁਰੂ ਸਾਹਿਬ ਦੇ ਹੁਕਮ ਤੇ ਭਾਈ ਬਾਲਾ ਜੀ ਅਤੇ ਮਰਦਾਨਾ ਜੀ ਨੂੰ ਗੁਪਤ ਰਹਿਣਾ ਪਿਆ | ਗੁਰੂ ਸਾਹਿਬ ਛੋਟੇ ਜਿਹੇ ਬਾਲਕ ਦਾ ਰੂਪ ਧਾਰ ਕਿ ਰੋੜੀ ਤੇ ਜਾ ਬੈਠੇ | ਰੁਹੇਲਾ ਪਠਾਨ ਗੁਰੂ ਸਾਹਿਬ ਨੂੰ ਫ਼ੜ ਕੇ ਲੈ ਗਿਆ ਅਤੇ ਬੇਗਮਾਂ ਦੇ ਮਨਾਂ ਕਰਨ ਤੇ ਵੀ ਵੇਚ ਦਿਤਾ | ਖਰੀਦਣ ਵਾਲੇ ਵਪਾਰੀ ਨੇ ਉਸ ਬਾਲਕ ਕੋਲੋਂ ਚਕੀ ਪਿਸਵਾਈ ਪਰ ਚਕੀ ਪੀਸਣ ਤੋਂ ਬਾਅਦ ਜਦ ਆੱਟਾ ਇਕ ਬੁਕ ਤੋਂ ਨਾ ਵਧਿਆ ਤਾਂ ਬੇਗਮਾਂ ਨੇ ਹਾ ਹਾ ਕਾਰ ਮਚਾ ਦਿਤੀ ਕੇ ਇਹ ਕੋਈ ਸੰਤ ਫ਼ਕੀਰ ਹੈ | ਪਠਾਨ ਨੇ ਬਾਲਕ ਕੋਲੋਂ ਮਾਫ਼ੀ ਮੰਗੀ | ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕੇ ਜੇ ਤੁਸੀਂ ਇਨਸਾਨਾਂ ਦਾ ਵਪਾਰ ਕਰੋਗੇ ਤਾਂ ਖੁਦਾ ਵੀ ਤੁਹਾਡੀ ਅਰਦਾਸ ਨਹੀਂ ਸੁਣੇਗਾ | ਸਾਰੇ ਪਠਾਨਾਂ ਨੂੰ ਗਲ ਸਮਝ ਆ ਗਈ ਅਤੇ ਸਭ ਨੇ ਗੁਰੂ ਸਾਹਿਬ ਅਗੇ ਸਿਰ ਝੁਕਾਇਆ ਅਤੇ ਉਪਦੇਸ਼ ਦੇ ਕੇ ਫ਼ਿਰ ਰੋੜੀ ਤੇ ਆ ਬੈਠ ਗਏ | ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸ਼੍ਰੀ ਨਾਨਕਪੁਰੀ ਸਾਹਿਬ ਦਾ ਇਤਿਹਾਸ ਪੜੋ
ਤ੍ਸਵੀਰਾਂ ਲਈਆਂ ਗਈਆਂ :- ੨੨ ਮਾਰ੍ਚ, ੨੦੦੯ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਚੱਕੀ ਸਾਹਿਬ, ਟਾਂਡਾ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ
ਪਿੰਡ ਟਾਂਡਾ
ਖਟੀਮਾ
ਜਿਲਾ :- ਉਧ੍ਮ ਸਿੰਘ ਨਗਰ ਰਾਜ :- ਉਤਰਾਖੰਡ
ਫੋਨ ਨੰਬਰ:- |
|
|
|
|
|
|