ਗੁਰਦੁਆਰਾ ਸ਼੍ਰੀ ਭੰਡਾਰਾ ਸਾਹਿਬ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਨਾਨਕ ਮਤਾ ਵਿਚ ਸਥਿਤ ਹੈ | ਇਹ ਸਥਾਨ, ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ ਦੇ ਖਬੇ ਹਥ ਵਲ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਸਿੱਧ ਆਕੇ ਪੁੱਛਣ ਲੱਗੇ ਕਿ ਗੁਰੂ ਸਾਹਿਬ ਤੁਹਾਡਾ ਉਪਦੇਸ਼ ਕੀ ਹੈ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ : ਕਿਰਤ ਕਰੋ, ਨਾਮ ਜਪੋ, ਵੰਡ ਛਕੋ ਸਿੱਧਾ ਨੇ ਗੁਰੂ ਸਾਹਿਬ ਨੂੰ ਇਕ ਤਿਲ ਭੇਟਾ ਕੀਤਾ ਅਤੇ ਕਿਹਾ ਗੁਰੂ ਸਾਹਿਬ ਇਹ ਤਿਲ ਸਭ ਨੂੰ ਵੰਡ ਕੇ ਛਕਾਵੋ । ਗੁਰੂ ਸਾਹਿਬ ਸਿੱਧਾਂ ਦੀ ਇਸ ਸ਼ਰਾਰਤ ਤੇ ਮੁਸਕੁਰਾਏ ਅਤੇ ਭਾਈ ਮਰਦਾਨੇ ਨੂੰ ਕਿਹਾ ਇਹ ਤਿਲ ਰਗੜ ਕੇ ਦੁੱਧ ਵਿੱਚ ਮਿਲਾ ਕੇ ਸਭ ਨੂੰ ਛਕਾਓ | ਮਰਦਾਨੇ ਨੇ ਏਸੇ ਤਰਾਂ ਕਰਕੇ ਸਭ ਨੂੰ ਛਕਾਯਾ । ਗੁਰੂ ਸਾਹਿਬ ਨੇ ਸਿੱਧਾ ਨੂੰ ਪੁਛਿੱਆ ਕਿ ਕੋਈ ਅਜਿਹਾ ਹੈ ਜਿਸ ਨੇ ਤਿਲ ਨਾ ਛਕਿਆ ਹੋਵੇ? ਤਾਂ ਸਭ ਸਿੱਧਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ । ਫਿਰ ਸਿੱਧਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਛੱਤੀ ਪ੍ਰਕਾਰ ਦੇ ਭੋਜਨ ਕੇਵਲ ਗ੍ਰੰਥਾਂ ਵਿਚ ਪੜ੍ਹੇ ਅਤੇ ਸੁਣੇ ਹਨ ਪਰ ਛਕੇ ਨਹੀਂ ਕਿਰਪਾ ਕਰਕੇ ਸਾਨੂੰ ਛੱਤੀ ਪ੍ਰਕਾਰ ਦੇ ਭੋਜਨ ਛਕਾਵੋ | ਤਾਂ ਗੁਰੂ ਸਾਹਿਬ ਦੀ ਆਗਿਆ ਨਾਲ ਮਰਦਾਨਾ ਜੀ ਬੋਹੜ ਤੇ ਚੜ੍ਹ ਕੇ ਟਹਿਣੀਆਂ ਹਿਲਾਉਣ ਲੱਗਾ ਅਤੇ ਬੋਹੜ ਤੋਂ ਛੱਤੀ ਪ੍ਰਕਾਰ ਦੇ ਭੋਜਨ ਹੇਠਾਂ ਆਏ ਜੋ ਸਾਰੇ ਸਿੱਧਾ ਨੇ ਰੱਜ ਕੇ ਛਕੇ ।
ਤ੍ਸਵੀਰਾਂ ਲਈਆਂ ਗਈਆਂ ;-੨੯ ਮਾਰਚ, ੨੦੦੯ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਭੰਡਾਰਾ ਸਾਹਿਬ, ਨਾਨਕਮਤਾ
ਕਿਸ ਨਾਲ ਸਬੰਧਤ ਹੈ:- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ
ਗੁਰੂਦਵਾਰਾ ਸ਼੍ਰੀ ਨਾਨ੍ਕ ਮ੍ਤਾ ਸਾਹਿਬ ਜਿਲਾ :- ਉਧ੍ਮ ਸਿੰਘ ਨਗਰ ਰਾਜ :- ਉਤਰਾਖੰਡ
ਫੋਨ ਨੰਬਰ:- |
|
|
|
|
|
|