ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਨਾਨਕਮਤਾ ਵਿਚ ਸਥਿਤ ਹੈ | ਇਹ ਸਥਾਨ, ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ ਦੇ ਪਿਛੇ ਸਥਿਤ ਹੈ | ਸਿੱਧਾਂ ਨੇ ਨੇੜੇ ਦੇ ਨਦੀਆਂ ਨਾੱਲੇ ਸੁਕਾ ਦਿਤੇ | ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕੇ ਤੁਸੀਂ ਜਾਉ ਅਤੇ ਨੇੜੇ ਜੋ ਵੀ ਨਦੀ ਵਗਦੀ ਹੈ ਉਸ ਨੂੰ ਡੰਡੇ ਨਾਲ ਲਕੀਰ ਖਿਚ ਕੇ ਲੈ ਆਉ, ਪਾਣੀ ਸੁਹਾਡੇ ਪਿਛੇ ਪਿਛੇ ਆ ਜਾਵੇਗਾ | ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਕਿਹਾ ਕਿ ਤੁਸੀਂ ਪਿਛੇ ਮੁੜ ਕਿ ਨਾ ਦੇਖਿਉ | ਭਾਈ ਮਰਦਾਨਾ ਜੀ ਨੇੜੇ ਗਏ ਅਤੇ ਗੰਗਾ ਨਦੀ ਨੂੰ ਡੰਡੇ ਨਾਲ ਲਕੀਰ ਖਿਚ ਕਿ ਆਂਉਦੇ ਰਹੇ | ਜਦ ਭਾਈ ਮਰਦਾਨਾ ਜੀ ਗੁਰੂ ਸਾਹਿਬ ਤੋਂ ਥੋੜੀ ਜਿਹੀ ਦੂਰ ਰਹਿ ਗਏ ਤਾਂ ਭਾਈ ਮਰਦਾਨਾ ਜੀ ਦੇ ਮਨ ਵਿਚ ਖਿਆਲ ਆਇਆ ਕਿ ਮੈਂ ਪਿਛੇ ਮੁੜ ਕਿ ਦੇਖ ਲਵਾਂ ਕਿ ਪਾਣੀ ਆ ਵੀ ਰਿਹਾ ਹੈ ਕਿ ਨਹੀਂ | ਜਦ ਭਾਈ ਮਰਦਾਨਾ ਜੀ ਨੇ ਪਿਛੇ ਮੁੜ ਕਿ ਦੇਖਿ ਆ ਤਾਂ ਪਾਣੀ ਉਥੇ ਹੀ ਰੁਕ ਗਿਆ | ਭਾਈ ਮਰਦਾਨਾ ਜੀ ਨੇ ਆ ਕੇ ਗੁਰੂ ਸਾਹਿਬ ਨੂੰ ਸਾਰੀ ਗੱਲ ਦਸੀ | ਗੁਰੂ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਇਸ ਤੋਂ ਅਗੇ ਸਿੱਧ ਲੈ ਆਣਗੇ | ਸਿੱਧਾਂ ਨੇ ਬਹੁਤ ਜੋਰ ਲਗਾਇਆ ਪਰ ਉਹ ਪਾਣਿ ਉਸ ਤੋਂ ਅਗੇ ਨਾ ਲਿਆ ਸਕੇ | ਆਖਿਰ ਸਿਧਾਂ ਨੂੰ ਗੁਰੂ ਸਾਹਿਬ ਦੇ ਅਗੇ ਝੁਕਣਾ ਪਿਆ
ਤ੍ਸਵੀਰਾਂ ਲਈਆਂ ਗਈਆਂ ;-੨੦ ਮਾਰ੍ਚ, ੨੦੦੯ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਨਾਨਕਮਤਾ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਨਾਨਕ ਦੇਵ ਜੀ
ਭਾਈ ਮ੍ਰ੍ਦਾਨਾ ਜੀ
ਪਤਾ
ਗੁਰੂਦਵਾਰਾ ਸ਼੍ਰੀ ਨਾਨ੍ਕ ਮ੍ਤਾ ਸਾਹਿਬ ਜਿਲਾ :- ਉਧ੍ਮ ਸਿੰਘ ਨਗਰ ਰਾਜ :- ਉਤਰਾਖੰਡ
ਫੋਨ ਨੰਬਰ:- |
|
|
|
|
|
|