ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਸ਼ੇਰ ਸ਼ਿਕਾਰ ਸਾਹਿਬ, ਪਿੰਡ ਮਚਕੂੰਡ, ਜ਼ਿਲਾ ਧੋਲਪੁਰ, ਰਾਜਸਥਾਨ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਦਸ਼ਾਹ ਜੰਹਾਗੀਰ ਗਵਾਲਿਅਰ ਨੂੰ ਜਾੰਦੇ ਹੋਏ ਪਿੰਡ ਭਾਮੀਪੁਤਰਾ ਵਿਚ ਰੁਕੇ | ਇਥੇ ਦੇ ਲੋਕਾਂ ਨੇ ਬਾਦਸ਼ਾਹ ਜੰਹਾਗੀਰ ਨੂੰ ਦਸਿਆ ਕਿ ਇਥੇ ਇਕ ਬਹੁਤ ਖੁੰਖਾਰ ਸ਼ੇਰ ਰੰਹਿਦਾ ਹੈ ਅਤੇ ਬਾਦਸ਼ਾਹ ਜੰਹਾਗੀਰ ਨੂੰ ਬੇਨਤੀ ਕਿਤੀ ਕੇ ਉਹਨਾਂ ਨੂੰ ਸ਼ੇਰ ਤੋਂ ਬਚਾਵੇ | ਜਦੋ ਗੁਰੂ ਸਾਹਿਬ ਅਤੇ ਬਾਦਸ਼ਾਹ ਜੰਹਾਗੀਰ ਸੈਨਿਕਾਂ ਨਾਲ ਇਥੇ ਪੰਹੁਚੇ | ਸ਼ੇਰ ਨੇ ਬਾਦਸ਼ਾਹ ਜੰਹਾਗੀਰ ਅਤੇ ਸੈਨਿਕਾਂ ਉਤੇ ਹਮਲਾ ਕਰ ਦਿੱਤਾ | ਸੈਨਿਕਾਂ ਨੇ ਬਹੁਤ ਤੀਰ ਅਤੇ ਗੋਲੀਆਂ ਚਲਾਈਆਂ ਪਰ ਸ਼ੇਰ ਦੇ ਨਾ ਲੱਗੀ | ਇਹ ਦੇਖ ਬਾਦਸ਼ਾਹ ਜੰਹਾਗੀਰ ਘਬਰਾ ਗਿਆ ਅਤੇ ਮਦਦ ਲਈ ਪੁਕਾਰ ਕਰਨ ਲੱਗਾ | ਇਨੇ ਵਿਚ ਗੁਰੂ ਸਾਹਿਬ ਬਾਦਸ਼ਾਹ ਜੰਹਾਗੀਰ ਅਤੇ ਸ਼ੇਰ ਦੇ ਵਿਚਕਾਰ ਆ ਗਏ ਅਤੇ ਬੋਲੇ " ਆ ਕਾਲੇ ਯਮਨ ਪਹਿਲਾਂ ਤੂੰ ਵਾਰ ਕਰ ਲੈ ਕਿਧਰੇ ਤੇਰੇ ਮਨ ਵਿਚ ਇਛਾ ਬਾਕੀ ਨਾ ਰਹਿ ਜਾਏ " ਸ਼ੇਰ ਨੇ ਪੁਰੇ ਜ਼ੋਰ ਨਾਲ ਗੁਰੂ ਸਹਿਬ ਤੇ ਹਮਲਾ ਕਿਤਾ | ਗੁਰੂ ਸਾਹਿਬ ਨੇ ਢਾਲ ਅਗੇ ਕਰਕੇ ਸ਼ੇਰ ਦੇ ਪਿਛਲੇ ਹਿਸੇ ਤੇ ਵਾਰ ਕਰਕੇ ਇਕ ਝਟਕੇ ਵਿਚ ਉਸਦੇ ਦੋ ਹਿਸੇ ਕਰ ਦਿੱਤੇ | ਬਾਦਸ਼ਾਹ ਜੰਹਾਗੀਰ ਨੂੰ ਇਸ ਤੋਂ ਬਾਅਦ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਨਾ ਕੇ ਰੁਹਾਨੀ ਤੋਰ ਤੇ ਬਲਕੀ ਕਿ ਜਿਸਮਾਨੀ ਤੋਰ ਤੇ ਵੀ ਬਲਵਾਨ ਹਨ |

ਤ੍ਸਵੀਰਾਂ ਲਈਆਂ ਗਈਆਂ ;-੨੭ ਸ੍ਪ੍ਤੰਬਰ ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ੇਰ ਸ਼ਿਕਾਰ ਸਾਹਿਬ, ਮਚਕੁੰਡ, ਧੋਲਪੁਰ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ ਮਚਕੁੰਡ
    ਧੋਲਪੁਰ
    ਜਿਲਾ :- ਧੋਲਪੁਰ
    ਰਾਜ :- ਰਾਜਸਥਾਨ
    ਫੋਨ ਨੰਬਰ :-੦੦੯੧-੫੬੪੨-੨੨੦੬੨੨
     

     
     
    ItihaasakGurudwaras.com