ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਪੋਖਰਨ ਸ਼ਹਿਰ, ਜ਼ਿਲ੍ਹਾ ਜੈਸਲਮੇਰ, ਰਾਜਸਥਾਨ ਵਿੱਚ ਸਥਿਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਉਪਦੇਸ਼ ਦਿੰਦੇ ਹੋਏ ਗੋਰਖਮੱਤੇ (ਜਿਸਨੂੰ ਹੁਣ ਨਾਨਕਮੱਤਾ ਸਾਹਿਬ ਕਿਹਾ ਜਾਂਦਾ ਹੈ) ਪਹੁੰਚੇ ਅਤੇ ਸਿੱਧਾਂ ਨੂੰ ਉਪਦੇਸ਼ ਦਿੱਤੇ। ਸਿਧਾਂ ਨੂੰ ਉਪਦੇਸ਼ ਦੇਣ ਤੋਂ ਬਾਅਦ ਗੁਰੂ ਸਾਹਿਬ ਲੰਬੀ ਉਡਾਰੀ ਮਾਰ ਕੇ ਪੋਖਰਨ ਪਹੁੰਚੇ | ਭਾਈ ਮਰਦਾਨਾ ਜੀ ਨੇ ਆਖਿਆ ਗੁਰੂ ਸਾਹਿਬ ਮੈਨੂੰ ਭੁਖ ਲੱਗੀ ਹੈ | ਤੁਸੀਂ ਤਾ ਪਾਉਣ ਹਾਰੀ ਹੋ ਪਰ ਮੈਨੂੰ ਭੁਖ ਲਗੀ ਹੈ | ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਇਹ ਤੋ ਖਖੜੀਆਂ ਹਨ ਜਿਤਨੀਆਂ ਖਾ ਸਕਦਾ ਹੈ ਖਾ ਲੈ | ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਸਾਹਿਬ ਇਹ ਤਾਂ ਅੱਕ ਹੈ ਤੁਸੀਂ ਮੇਰੇ ਨਾਲ ਮਜਾਕ ਕਿਉਂ ਕਰਦੇ ਹੋ | ਤਾਂ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਅਸੀਂ ਮਜ਼ਾਕ ਨਹੀਂ ਕਰ ਰਹੇ ਤੂੰ ਸਤਿ ਕਰਤਾਰ ਕਹਿਕੇ ਜਿਤਨੀਆਂ ਖਾ ਸਕੇ ਖਾ ਲੈ ਪਰ ਪੱਲੇ ਨਾ ਬੰਨੀ | ਭਾਈ ਮਰਦਾਨਾ ਜੀ ਤੋੜ ਤੋੜ ਕੇ ਅੱਕ ਖਾਣ ਲੱਗੇ ਜੀਂਵੇ ਜੀਂਵੇ ਓਹ ਖਾਣ ਉਹਨਾਂ ਨੂੰ ਅਮ੍ਰਿਤ ਦਾ ਸਵਾਦ ਆਉਣ ਲੱਗਾ | ਭਾਈ ਮਰਦਾਨਾ ਜੀ ਨੇ ਭੇਟ ਭਰਕੇ ਖਖੜੀਆਂ ਖਾਧੀਆਂ ਅਤੇ ਨਾਲ ਹੀ ਲਾਲਚ ਵਿਚ ਆ ਕੇ ਗੰਢ ਵੀ ਬੰਨ ਲਈਆਂ | ਅਗਲੇ ਭਲਕ ਜਦ ਉਹਨਾਂ ਨੂੰ ਫ਼ੇਰ ਭੁਖ ਲੱਗੀ ਤਾਂ ਚੁਪ ਚਾਪ ਗੁਰੂ ਸਾਹਿਬ ਤੋ ਚੋਰੀਉਂ ਫ਼ੇਰ ਖਖੜੀਆਂ ਖਾਣ ਲੱਗੇ | ਖਾਣ ਤੋਂ ਬਾਅਦ ਕੁਝ ਦੇਰ ਹੀ ਗੁਜਰੀ ਸੀ ਕੇ ਉਹ ਹਥ ਪੈਰ ਮਾਰਨ ਲੱਗੇ ਇਹ ਦੇਖ ਕੇ ਗੁਰੂ ਸਾਹਿਬ ਹਸ ਪਏ | ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਸਾਹਿਬ ਮੈਂ ਤਾਂ ਮਰਦਾ ਪਿਆ ਹਾਂ ਤੇ ਤੁਸੀਂ ਹਸ ਰਹੇ ਹੋ | ਤਾਂ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਤੈਨੂੰ ਕਿਹਾ ਸੀ ਕੇ ਪੱਲੇ ਨਾਂ ਬੰਨੀ ਅਤੇ ਤੂੰ ਜੇ ਖਾਣੀਆਂ ਹੀ ਸੀ ਤਾਂ ਪੁਛ ਕੇ ਖਾਂਦਾ | ਫ਼ੇਰ ਗੁਰੂ ਸਾਹਿਬ ਨੇ ਇਕ ਅੱਕ ਦੇ ਬੁਟੇ ਨਾਲੋਂ ਅਪਣੇ ਹੱਥੀਂ ਤੋੜ ਕੇ ਪਖੜੀਆਂ ਮਰਦਾਨੇ ਨੂੰ ਖਵਾ ਦਿੱਤੀਆਂ | ਉਹਨਾਂ ਨੂੰ ਖਾ ਕੇ ਭਾਈ ਮਰਦਾਨਾ ਜੀ ਰਾਜੀ ਹੋ ਗਏ ਅਤੇ ਗੁਰੂ ਸਾਹਿਬ ਆਪਣੀ ਅਗਲੀ ਮੰਜਿਲ ਵਲ ਚੱਲ ਪਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ, ਪੋਖਰਨ
ਕਿਸ ਨਾਲ ਸਬੰਧਤ ਹੈ
:-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਪੋਖਰਨ ਸ਼ਹਿਰ
ਜਿਲਾ :-ਜੈਸਲਮੇਰ
ਰਾਜਸਥਾਨ
ਫੋਨ ਨੰਬਰ:-+919549222501
|
|
|
|
|
|
|