ਗੁਰਦੁਆਰਾ ਸ਼੍ਰੀ ਕਬੂਤਰ ਸਾਹਿਬ, ਰਾਜਸਥਾਨ ਦੇ ਜ਼ਿਲਾ ਹਨੂੰਮਾਨਗੜ, ਨੌਹਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਹਿਬ ਤੋਂ ਚਲ ਕੇ ਨੰਦੇੜ ਸਾਹਿਬ ਨੂੰ ਜਾਂਦੇ ਹੋਏ ਇਥੇ ਆਏ | ਸਿਰਸਾ ਤੋਂ ਹੁੰਦੇ ਹੋਏ ਗੁਰੂ ਸਾਹਿਬ ਇਥੇ ਨੋਹਰ ਸ਼ਹਿਰ ਆਏ | ਇਥੇ ਆ ਕੇ ਗੁਰੂ ਸਾਹਿਬ ਗੁਰਦੁਆਰਾ ਸ਼੍ਰੀ ਸ਼ੀਨ ਤਲਾਈ ਸਾਹਿਬ ਵਾਲੇ ਸਥਾਨ ਤੇ ਰੁਕੇ | ਉਸ ਸਥਾਨ ਤੋਂ ਨੇੜੇ ਹੀ ਇਹ ਸਥਾਨ ਹੈ, ਜਿਥੇ ਜੈਨੀ ਲੋਕ ਕਬੂਤਰਾਂ ਨੂੰ ਦਾਣਾ ਪਾਂਉਦੇ ਸੀ | ਜੱਦ ਗੁਰੂ ਸਾਹਿਬ ਇਥੇ ਆਏ ਤਾਂ ਇਕ ਕਬੂਤਰ ਗੁਰੂ ਸਾਹਿਬ ਦੇ ਘੋੜੇ ਦੇ ਪੌੜ ਹੇਠਾਂ ਆਕੇ ਮਰ ਗਿਆ | ਇਹ ਦੇਖ ਲੋਕ ਬਹੁਤ ਨਾਰਾਜ਼ ਹੋਏ ਅਤੇ ਗੁਰੂ ਸਾਹਿਬ ਦਾ ਵਿਰੋਧ ਕਰਨ ਲਗੇ | ਗੁਰੂ ਸਾਹਿਬ ਨੇ ਕਿਹਾ ਤੁਸੀਂ ਇਕ ਨੂੰ ਰੋਨੇ ਹੋ ਜੇ ਸਾਰੇ ਹੀ ਮਰ ਜਾਣ, ਜਦ ਗੁਰੂ ਸਾਹਿਬ ਨੇ ਇਹ ਕਿਹਾ ਤਾਂ ਸਾਰੇ ਦੇ ਸਾਰੇ ਹੀ ਕਬੂਤਰ ਮਰ ਗਏ | ਫ਼ਿਰ ਲੋਕਾਂ ਨੇ ਬੇਨਤੀ ਕਿਤੀ ਕਿ ਜੇ ਤੁਸੀਂ ਇਹਨਾਂ ਨੂੰ ਮਾਰ ਸਕਦੇ ਹੋ ਤਾਂ ਤੁਸੀਂ ਇਹਨਾਂ ਨੂੰ ਜਿਉਂਦੇ ਵੀ ਕਰ ਸਕਦੇ ਹੋ | ਸੰਗਤ ਦੀ ਵਾਰ ਵਾਰ ਕਿਤੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਨੇ ਕਿਹਾ ਤੁਸੀਂ ਇਹਨਾਂ ਦਾ ਚੋਗਾ ਲੈ ਕੇ ਆਉ | ਜਦੋਂ ਸੰਗਤ ਨੇ ਚੋਗਾ ਪਾਇਆ ਤਾਂ ਗੁਰੂ ਸਾਹਿਬ ਨੇ ਕਿਹਾ ਉਠੋ ਭਾਈ ਆਪਣਾ ਚੋਗਾ ਛਕੋ | ਇਹ ਕਹਿਂਦਿਆ ਹੀ ਸਾਰੇ ਕਬੂਤਰ ਉਠ ਕੇ ਦਾਣਾ ਚੁਗਣ ਲੱਗੇ | ਪਰ ਉਹ ਕਬੂਤਰ ਨਾ ਉਠਿਆ ਜਿਹੜਾ ਗੁਰੂ ਸਾਹਿਬ ਦੇ ਘੋੜੇ ਦੇ ਪੌੜ ਦੇ ਹੇਠਾਂ ਆ ਕੇ ਮਰਿਆ ਸੀ | ਸੰਗਤ ਨੇ ਫ਼ਿਰ ਬੇਨਤੀ ਕਿਤੀ ਕੇ ਇਸਨੂੰ ਵੀ ਜਿਉਂਦਾ ਕਰ ਦਿਉ | ਤਾਂ ਗੁਰੂ ਸਾਹਿਬ ਨੇ ਦਸਿਆ ਇਸਦੀ ਹੀ ਮੂਕਤੀ ਕਰਨ ਤਾਂ ਅਸੀਂ ਇਥੇ ਆਏ ਹਾਂ ਇਸ ਕਰਕੇ ਇਹ ਜਿਉਂਦਾ ਨਹੀਂ ਹੋ ਸਕਦਾ | ਇਸ ਤੋਂ ਅੱਗੇ ਗੁਰੂ ਸਾਹਿਬ ਸੁਹਾਵਾ ਸਾਹਿਬ ਵੱਲ ਚਲੇ ਗਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਕਬੂਤਰ ਸਾਹਿਬ, ਨੌਹਰ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :- ਨੌਹਰ
ਜ਼ਿਲਾ :- ਹਨੂੰਮਾਨਗੜ
ਰਾਜ :- ਰਾਜਸਥਾਨ
ਫ਼ੋਨ ਨੰਬਰ:- |
|
|
|
|
|
|