ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਪੁਸ਼ਕਰ ਸ਼ਹਿਰ, ਜ਼ਿਲ੍ਹਾ ਅਜਮੇਰ, ਰਾਜਸਥਾਨ ਵਿੱਚ ਸਥਿਤ ਹੈ। ਇਹ ਸਥਾਨ ਹਿੰਦੂਆਂ ਦਾ ਪੁਰਾਣਾ ਤੀਰਥ ਸਥਾਨ ਹੈ ਅਤੇ ਤੀਰਥਾਂ ਦਾ ਰਾਜਾ ਕਹਿਲਾਉਂਦਾ ਹੈ | ਇਹ ਸ਼ਹਿਰ ਝੀਲ ਦੇ ਆਲੇ ਦੁਆਲੇ ਵਸਿਆ ਹੋਇਆ ਹੈ | ਇਸ ਝੀਲ ਦੇ 52 ਘਾਟ ਹਨ. ਉਹਨਾਂ 52 ਵਿਚੋਂ ਇਕ ਗੋਬਿੰਦ ਘਾਟ ਵਜੋਂ ਜਾਣਿਆ ਜਾਂਦਾ ਹੈ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਲੰਕਾ ਤੋਂ ਵਾਪਸ ਆਉਂਦੇ ਹੋਏ 1511 ਵਿਚ ਅਜਮੇਰ ਅਤੇ ਪੁਸ਼ਕਰ ਆਏ ਸਨ। ਮਾਰਵਾੜ ਰਾਹੀਂ ਹੁੰਦੇ ਹੋਏ ਗੁਰੂ ਸਾਹਿਬ ਅਜਮੇਰ ਪਹੁੰਚੇ ਅਤੇ ਮੁਸਲਮਾਨ ਪੀਰ ਚਿਸ਼ਤੀ ਸਾਹਿਬ ਦੇ ਪੈਰੋਕਾਰ ਅਲਾਉਦੀਨ ਚਿਸ਼ਤੀ ਨਾਲ ਗੱਲਬਾਤ ਕੀਤੀ। ਗੁਰੂ ਸਾਹਿਬ ਵਿਚਾਰ ਵਟਾਂਦਰੇ ਤੋਂ ਬਾਅਦ ਇਥੇ ਪੁਸ਼ਕਰ ਆ ਗਏ। ਇਥੇ ਗੁਰੂ ਸਾਹਿਬ ਰਿਸ਼ੀ ਮੁਨੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਸੱਚ ਬਾਰੇ ਦੱਸਿਆ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮਾਨਵਤਾ ਦੀ ਸੇਵਾ ਕਰਨ ਬਾਰੇ ਪਰੇਰਿਆ। ਗੁਰੂ ਸਾਹਿਬ ਨੇ ਧਰਮਸਾਲਾ ਬਣਵਾਉਣ ਅਤੇ ਲੰਗਰ ਲਾਉਣ ਦੀ ਵੀ ਸੇਧ ਦਿੱਤੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਨਾਂਦੇੜ ਜਾਂਦੇ ਸਮੇਂ ਇਥੇ ਆਏ ਸਨ। ਗੁਰੂ ਸਾਹਿਬ ਇਥੇ ਦਾਦੂ ਦੁਆਰਾ, ਨਰਾਇਣਾ ਤੋਂ ਆਏ ਸਨ। ਗੁਰੂ ਸਾਹਿਬ ਨੇ ਵੀ ਉਸੇ ਜਗ੍ਹਾ 'ਤੇ ਆਰਾਮ ਕੀਤਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਰਾਜੇ ਸਨ. ਚੇਤਨ ਨਾਮ ਦੇ ਇੱਕ ਬ੍ਰਾਹਮਣ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਸ ਸਥਾਨ ਬਾਰੇ ਦੱਸਿਆ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ | ਗੁਰੂ ਸਾਹਿਬ ਨੇ ਬ੍ਰਾਹਮਣ ਚੇਤਨ ਨੂੰ ਹੁਕਮਨਾਮਾ ਦਿੱਤਾ, ਜੋ ਕਿ ਅਜੇ ਵੀ ਉਨ੍ਹਾਂ ਦੇ ਪਰਿਵਾਰ ਕੋਲ ਹੈ। ਇਸ ਹੁਕ੍ਮ ਨਾਮੇ ਤੇ ਗੁਰੂ ਸਾਹਿਬ ਦੇ ਦਸਤਖਤ ਹਨ | ਸੰਗਤ ਉਹਨਾਂ ਦੇ ਪਰਿਵਾਰ ਕੋਲ ਇਸ ਦੇ ਦਰਸ਼ਨ ਕਰ ਸਕਦੀਆਂ ਹਨ | ਜਦੋਂ ਸਥਾਨਕ ਲੋਕਾਂ ਨੇ ਖਾਲਸੇ ਨੂੰ ਵੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਪਹਿਰਾਵੇ ਬਾਰੇ ਪੁੱਛਿਆ. ਉਹ ਹੈਰਾਨ ਸਨ ਕਿ ਇਹਨਾਂ ਦੇ ਕੇਸ ਵੀ ਹਨ ਅਤੇ ਇਹਨਾਂ ਕੋਲ ਹਥਿਆਰ ਵੀ ਹਨ. ਉਹ ਨਾਂ ਤਾਂ ਹਿੰਦੂਆਂ ਵਾਂਗ ਹਨ ਅਤੇ ਨਾ ਹੀ ਮੁਸਲਮਾਨਾਂ ਦੇ. ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਨਵਾਂ ਪੰਥ ਚਲਾਇਆ ਹੈ ਜੋ ਕੇ ਖਾਲਸੇ ਪੰਥ ਵਜੋਂ ਜਾਣਿਆ ਜਾਂਦਾ ਹੈ। ਜੋ ਕਿ ਹਿੰਦੂਆਂ ਅਤੇ ਮੁਸਲਮਾਨਾਂ ਨਾਲੋਂ ਵੱਖਰਾ ਹੈ। ਇਹ ਅਕਾਲ ਪੁਰਖ ਦੇ ਪੁਜਾਰੀ ਹਨ। ਲੋਕਾਂ ਨੇ ਪੁੱਛਿਆ ਕਿ ਇਹ ਥੋੜੇ ਜਿਹੇ ਹਨ, ਫਿਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਸਿਰਫ ਬੀਜ ਹਨ। ਖਾਲਸੇ ਉਨ੍ਹਾਂ ਵਿਚੋਂ ਉੱਗਣਗੇ. ਇਥੋਂ ਗੁਰੂ ਸਾਹਿਬ ਅੱਗੇ ਰਵਾਨਾ ਹੋ ਗਏ ਅਤੇ ਬਾਗੋਰ ਪਹੁੰਚੇ। ਉਥੇ ਗੁਰੂ ਸਾਹਿਬ ਨੂੰਅ ਔਰੰਗਜ਼ੇਬ ਦੀ ਮੌਤ ਬਾਰੇ ਪਤਾ ਲੱਗਿਆ।

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ, ਪੁਸ਼ਕਰ

ਕਿਸ ਨਾਲ ਸਬੰਧਤ ਹੈ :-
  • ਸ੍ਰੀ ਗੁਰੂ ਨਾਨਕ ਦੇਵ ਜੀ
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਇੰਡੀਅਨ ਓਵਰਸੀਜ਼ ਬੈਂਕ, ਦੇ ਸਾਹਮਣੇ, ਪੁਸ਼ਕਰ
    ਜ਼ਿਲ੍ਹਾ :- ਅਜਮੇਰ
    ਰਾਜਸਥਾਨ

    ਫੋਨ ਨੰਬਰ:-
     

     
     
    ItihaasakGurudwaras.com