ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਤਪ ਅਸਥਾਨ ਪਾਤਸ਼ਾਹੀ ਦੁਸਰੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਸ਼ਹਿਰ ਖਡੂਰ ਸਾਹਿਬ ਵਿਚ ਸਥਿਤ ਹੈ | ਇਤਿਹਾਸ ਮੁਤਾਬਿਕ ਇਕ ਵਾਰੀ ਜਦੋਂ ਭਾਈ ਲਹਿਣਾ ਜੀ (ਸ਼੍ਰੀ ਗੁਰੂ ਅੰਗਦ ਦੇਵ ਜੀ) ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਖਡੂਰ ਸਾਹਿਬ ਤੋਂ ਵਿਦਾ ਕਰਨ ਲਈ ਇਸ ਅਸਥਾਨ ਤੇ ਪੁੱਜੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਪੁਰਖਾ ਏਥੇ ਬੈਠ, ਅਸੀਂ ਹੁਣ ਚਲਦੇ ਹਾਂ । ਇਸ ਹੁਕਮ ਨੂੰ ਸਤ ਮੰਨ ਕੇ ਭਾਈ ਲਹਿਣਾ ਜੀ ਚੌਕੜਾ ਮਾਰਕੇ ਬੈਠ ਗਏ ਤੇ ਲੰਮੀ ਭਗਤੀ ਵਿਚ ਮਗਨ ਬਹੁਤ ਲੰਮਾਂ ਸਮਾਂ ਏਥੇ ਹੀ ਬੈਠੇ ਰਹੇ, ਫੇਰ ਕਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਬਾਰਾ ਏਥੇ ਆਏ ਤਾਂ ਭਾਈ ਲਹਿਣਾ ਜੀ ਨੂੰ ਸਮਾਧੀ ਤੋਂ ਉਠਾਕੇ ਚਰਨੀ ਲਾਇਆ ਅਤੇ ਨਿਹਾਲ ਕੀਤਾ।

ਤਸਵੀਰਾਂ ਲਈਆਂ ਗਈਆਂ :- ੨੪ ਦਿਸੰਬਰ, ੨੦੦੬.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਤਪ ਅਸਥਾਨ ਪਾਤਸ਼ਾਹੀ ਦੁਸਰੀ ਸਾਹਿਬ, ਖਡੂਰ ਸਾਹਿਬ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਅੰਗਦ ਦੇਵ ਜੀ

  • ਪਤਾ
    ਖਡੂਰ ਸਾਹਿਬ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com