ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੱਲ ਅਖਾੜਾ ਸਾਹਿਬ ਜ਼ਿਲਾ ਤਰਨ ਤਾਰਨ ਦੇ ਸ਼ਹਿਰ ਖਡੂਰ ਸਾਹਿਬ ਵਿਚ ਸਥਿਤ ਹੈ | ਮੱਲ ਅਖਾੜਾ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਘਰ ਸੀ । ਜਦੋਂ ਮਾਈ ਭਰਾਈ ਜੀ ਦੇ ਘਰੋਂ ਬਾਬਾ ਬੁੱਢਾ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕੀਤਾ ਤਾਂ ਪਹਿਲਾ ਦੀਵਾਨ ਇਸ ਅਸਥਾਨ ਤੇ ਸਜਾਇਆ ਗਿਆ । ਸ਼੍ਰੀ ਗੁਰੂ ਅੰਗਦ ਦੇਵ ਜੀ ਸ਼ਬਦ ਦਾ ਲੰਗਰ ਚਲਾਉਂਦੇ ਸਨ ।

"ਲੰਗਰ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ।।

ਗੁਰੂ ਲੰਗਰ ਦੀ ਸੇਵਾ ਮਾਤਾ ਖੀਵੀ ਜੀ ਆਪਣੇ ਹੱਥੀਂ ਕਰਦੇ ਸਨ । ਲੰਗਰ ਵਿਚ ਦੇਸੀ ਘਿਉ ਵਾਲੀ ਖੀਰ ਬਣਦੀ ਸੀ ।

"ਲੰਗਰਿ ਦਉਲਤਿ ਵੰਡਿਐ ਰਸੁ ਅੰਮ੍ਰਿਤ ਖੀਰਿ ਘਿਆਲੀ।।

ਇਸ ਅਸਥਾਨ ਤੇ ਹੀ ਗੁਰੂ ਸਾਹਿਬ ਨੇ ਗੁਰਮੁਖੀ ਅੱਖਰ ਪ੍ਰਚੱਲਤ ਕੀਤੇ ਅਤੇ ਬੱਚਿਆਂ ਨੂੰ ਗੁਰਮੁਖੀ ਪੜਾਉਣਾ ਦਾ ਕਾਰਜ ਆਰੰਭਿਆ । ਗੁਰਮੁਖੀ ਦਾ ਪਹਿਲਾ ਸਕੂਲ ਇਸ ਅਸਥਾਨ ਤੋਂ ਹੀ ਸ਼ੁਰੂ ਹੋਇਆ । ਸਿੱਧਾਂ ਦੀ ਮੰਡਲੀ ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਇਸ ਅਸਥਾਨ ਤੇ ਹੀ ਆਈ । ਗੁਰੂ ਸਾਹਿਬ ਨੇ ਦਰਸ਼ਨ ਵਾਸਤੇ ਹਮਾਯੂੰ ਬਾਦਸ਼ਾਹ ਵੀ ਇਸ ਅਸਥਾਨ ਤੇ ਆਇਆ । ਇਸ ਅਸਥਾਨ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ । ਇਸ ਕਰਕੇ ਇਸ ਅਸਥਾਨ ਦਾ ਨਾਂ ਗੁਰਦੁਆਰਾ ਮੱਲ ਅਖਾੜਾ ਸਾਹਿਬ ਪੈ ਗਿਆ।

ਤਸਵੀਰਾਂ ਲਈਆਂ ਗਈਆਂ :- ੭ ਨਵੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੱਲ ਅਖਾੜਾ ਸਾਹਿਬ, ਖਡੂਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅੰਗਦ ਦੇਵ ਜੀ

  • ਪਤਾ
    ਖਡੂਰ ਸਾਹਿਬ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com