ਗੁਰਦੁਆਰਾ ਸ਼੍ਰੀ ਮਾਈ ਭਰਾਈ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਸ਼ਹਿਰ ਖਡੂਰ ਸਾਹਿਬ ਵਿਚ ਸਥਿਤ ਹੈ |ਇਹ ਅਸਥਾਨ ਮਾਈ ਭਰਾਈ ਜੀ ਦਾ ਘਰ ਸੀ । ਮਾਈ ਭਰਾਈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿੰਡ ਮੱਤੇ ਦੀ ਸਰਾਂ ਦੇ ਰਹਿਣ ਵਾਲੇ ਸਨ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰਿਸ਼ਤੇ ਵਿਚ ਭੂਆ ਜੀ ਲਗਦੇ ਸਨ । ਮਾਈ ਭਰਾਈ ਏਥੇ ਵਿਆਹੇ ਹੋਏ ਸਨ । ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਚਰਨ ਪਾ ਕੇ ਇਸ ਘਰ ਨੂੰ ਭਾਗ ਲਾਏ । ਫੇਰ ਕਰਤਾਰਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਗੱਦੀ ਬਖਸ ਕੇ ਬਚਨ ਕੀਤਾ ਕਿ ਤੁਸੀ ਖਹਿਰਿਆਂ ਦੇ ਖਡੂਰ ਜਾਓ ਤੇ ਗੁਰਮਤਿ ਦਾ ਪ੍ਰਚਾਰ ਕਰੋ । ਸ੍ਰੀ ਗੁਰੂ ਅੰਗਦ ਦੇਵ ਜੀ ਇਥੇ ਮਾਈ ਭਰਾਈ ਜੀ ਨੇ ਘਰ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਛੋੜੇ ਵਜੋ ਇਹ ਸ਼ਬਦ ਉਚਾਰਿਆ ।
"ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ।।"
ਗੁਰੂ ਸਾਹਿਬ ਇੱਕ ਕੋਠੜੀ ਵਿੱਚ ਬੈਠ ਕੇ ਬੂਹਾ ਬੰਦ ਕਰਕੇ ਤਪੱਸਿਆ ਕਰਨ ਲੱਗੇ ਅਤੇ ਮਾਈ ਭਰਾਈ ਜੀ ਨੂੰ ਕਿਹਾ ਕਿ ਕਿਸੇ ਨੂੰ ਦੱਸਣਾ ਨਹੀਂ ਜਦੋਂ ਸੰਗਤਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਭਾਲ ਕਰਦਿਆਂ ਕੁਝ ਪਤਾ ਨਹੀਂ ਲੱਗਾ ਤਾਂ ਸੰਗਤਾਂ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਇਥੇ ਆਈਆਂ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਅਗੰਦ ਦੇਵ ਜੀ ਛੇ ਮਹੀਨੇ ਛੇ ਦਿਨ ਰਹੇ ਸਨ ।
ਤਸਵੀਰਾਂ ਲਈਆਂ ਗਈਆਂ :- ੨੪ ਦਿਸੰਬਰ, ੨੦੦੬. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਮਾਈ ਭਰਾਈ ਸਾਹਿਬ, ਖਡੂਰ ਸਾਹਿਬ
ਕਿਸ ਨਾਲ ਸੰਬੰਧਤ ਹੈ :- ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ
ਪਤਾ ਖਡੂਰ ਸਾਹਿਬ
ਜ਼ਿਲ੍ਹਾ :- ਤਰਨ ਤਾਰਨ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|