ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਲਕੀਰ ਸਾਹਿਬ, ਤਰਨ ਤਾਰਨ

ਇਹ ਸਥਾਨ ਸ਼ਹਿਰ ਤਰਨ ਤਾਰਨ ਵਿਚ ਸਥਿਤ ਹੈ ਉਹਨਾਂ ਦਿਨਾਂ ਵਿਚ ਇਹ ਸਥਾਨ ਪਿੰਦ ਫ਼ਤਿਹ ਚੱਕ ਵਿਚ ਪੈਂਦਾ ਸੀ ਹੁਣ ਸ਼ਹਿਰ ਦੇ ਵੱਧਣ ਨਾਲ ਇਹ ਸ਼ਹਿਰ ਵਿਚ ਹੀ ਆ ਗਿਆ | ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤੋਂ ਕੋਈ ਇਕ ਕਿਲੋਮਿਟਰ ਦੀ ਦੂਰੀ ਤੇ ਸਥਿਤ ਹੈ | 1757 ਇ : ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੋਜਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਿਤੀ ਤਾਂ ਇਸ ਗੱਲ ਦਾ ਬਦਲਾ ਲੈਣ ਲਈ ਅਤੇ ਦਰਬਾਰ ਸਾਹਿਬ ਨੂੰ ਅਜਾਦ ਕਰਵਾਉਣ ਲਈ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ( ਤਲਵੰਡੀ ਸਾਬੋ ) ਤੋਂ ਅਰਦਾਸਾ ਸੋਧ ਕੇ ਸ਼੍ਰੀ ਅਮ੍ਰਿਤਸਰ ਸਾਹਿਬ ਵੱਲ ਕੂਚ ਕੀਤਾ | ਉਹਨਾਂ ਦਿਨਾਂ ਵਿਚ ਬਾਬਾ ਦੀਪ ਸਿੰਘ ਜੀ ਉਮਰ 75 ਸਾਲ ਸੀ | ਇਥੇ ਪਿੰਡ ਫ਼ਤਿਹ ਚੱਕ ਪਿੰਡ ਦੀ ਜੂਹ ਤਕ ਪੰਹੁਚਦਿਆਂ ਉਹਨਾਂ ਦੇ ਨਾਲ 5000 ਲੱਗ ਭੱਗ ਖਾਲਸਾ ਫ਼ੋਜ ਦਾ ਇਕੱਠ ਹੋ ਗਿਆ ਸੀ | ਅੱਗੇ ਮੁਗਲ ਫ਼ੋਜ ਭਾਰੀ ਗਿਣਤੀ ਵਿਚ ਸੀ | ਬਾਬਾ ਦੀਪ ਸਿੰਘ ਜੀ ਇਹ ਜਾਣ ਗਏ ਸੀ ਕਿ ਇਸ ਯੁੱਧ ਵਿਚ ਸ਼ਹੀਦੀ ਜਰੂਰ ਹੋਵੇਗੀ | ਇਹ ਜਾਣਦਿਆਂ ਹੋਇਆਂ ਬਾਬਾ ਜੀ ਨੇ ਖਾਲਸਾ ਫ਼ੋਜ ਨੂੰ ਵੰਗਾਰਿਆ ਅਤੇ ਇਸ ਸਥਾਨ ਸਥਾਨ ਤੇ ਆਪਣੇ 18 ਸੇਰ ਦੇ ਖੰਡੇ ਨਾਲ ਇਕ ਲਕੀਰ ਖਿਚੀ ਅਤੇ ਕਿਹਾ ਕੇ ਅੱਗੇ ਉਹ ਸੂਰਮੇ ਹੀ ਆਉਣ ਜਿਹਨਾਂ ਨੂੰ ਆਪਣੀ ਜਾਨ ਨਾਲੋਂ ਹਰਮੰਦਰ ਪਿਆਰਾ ਹੈ | ਸਾਰੇ ਹੀ ਸੂਰਮਿਆਂ ਨੇ ਜੋਸ਼ ਅਤੇ ਜੈਕਾਰਿਆਂ ਨਾਲ ਇਹ ਲਕੀਰ ਪਾਰ ਕਿਤੀ | ਅੱਗੇ ਵੱਧਕੇ ਟਾਹਲਾ ਸਾਹਿਬ ਵਿਖੇ ਦੋਹਾਂ ਫ਼ੋਜਾਂ ਦੀ ਭਿਆਨਕ ਜੰਗ ਹੋਈ | ਬਾਬਾ ਜੀ ਨੇ ਉਸ ਸਥਾਨ ਤੋਂ ਸੀਸ ਤਲੀ ਤੇ ਰਖਕੇ ਮੁਗਲ ਫ਼ੋਜ ਨੂੰ ਚੀਰਦੇ ਹੋਏ ਹਰਮੰਦਰ ਸਾਹਿਬ ਪੰਹੁਚ ਕੇ ਸ਼ਹੀਦੀ ਦਿੱਤੀ ਅਤੇ ਦਰਬਾਰ ਸਾਹਿਬ ਨੂੰ ਅਜਾਦ ਕਰਵਾਇਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਲਕੀਰ ਸਾਹਿਬ, ਤਰਨ ਤਾਰਨ

ਕਿਸ ਨਾਲ ਸੰਬੰਧਤ ਹੈ:-
  • ਬਾਬਾ ਦੀਪ ਸਿੰਘ ਜੀ

  • ਪਤਾ :-
    ਸ਼ਹਿਰ ਤਰਨ ਤਾਰਨ
    ਜ਼ਿਲਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com