ਗੁਰਦੁਆਰਾ ਸ਼੍ਰੀ ਜਨਮ ਅਸਥਾਨ ਭਾਈ ਬਿਧੀ ਚੰਦ ਜੀ ਛੀਨਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਛੀਨਾ ਵਿਚ ਸਥਿਤ ਹੈ | ਇਸ ਸਥਾਨ ਤੇ ਭਾਈ ਬਿਧੀ ਚੰਦ ਜੀ ਦਾ ਜਨਮ ਹੋਇਆ | ਭਾਈ ਬਿਧੀ ਚੰਦ ਜੀ ਮਾੜੀ ਸੰਗਤ ਵਿਚ ਰਲਕੇ ਤੋਂ ਚੋਰ ਬਣ ਗਏ ਸਨ ਜੋ ਬਾਅਦ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿਖ ਬਣੇ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਵੀ ਰਹੇ | ਭਾਈ ਬਿਧੀ ਚੰਦ ਜੀ ਨੂੰ ਪੱਟੀ ਤੋਂ ਦੁਸ਼ਾਲੇ ਲਿਆਉਣ ਅਤੇ ਲ਼ਾਹੋਰ ਤੋਂ ਦੋ ਘੋੜੇ ਦਿਲਬਾਗ ਅਤੇ ਗੁਲਬਾਗ ਵਾਪਿਸ ਲਿਆਉਣ ਲਈ ਯਾਦ ਕੀਤਾ ਜਾਂਦਾ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਜੀ ਨੂੰ "ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ" ਕਹਿਕੇ ਨਿਵਾਜਿਆ | ਭਾਈ ਬਿਧੀ ਚੰਦ ਜੀ ਆਪਣੇ ਅੰਤ ਸਮੇਂ ਤਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਰਹੇ | ਅਤੇ ਅੰਤਿਮ ਸਮਾਂ ਆਉਣ ਤੇ ਅਯੋਧਿਆ ਚਲੇ ਗਏ ਜਿਥੇ ਉਹਨਾਂ ਨੇ ਇਕ ਸਾਧ ਨਾਲ ਮਿਲ ਕੇ ਆਪਣਾ ਸ਼ਰੀਰ ਤਿਆਗਿਆ "
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਜਨਮ ਅਸਥਾਨ ਭਾਈ ਬਿਧੀ ਚੰਦ ਜੀ ਛੀਨਾ ਸਾਹਿਬ, ਛੀਨਾ
ਕਿਸ ਨਾਲ ਸੰਬੰਧਤ ਹੈ
:- ਭਾਈ ਬਿਧੀ ਚੰਦ ਜੀ
ਪਤਾ
:- ਪਿੰਡ :- ਛੀਨਾ
ਜ਼ਿਲ੍ਹਾ :- ਤਰਨ ਤਾਰਨ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|