ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੀ ਤਹਿਸੀਲ ਗੋਇੰਦਵਾਲ ਸਾਹਿਬ ਵਿਚ ਸਥਿਤ ਹੈ | ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਸੰਭਾਲਣ ਤੋਂ ਬਾਅਦ ਗੋਇੰਦਵਾਲ ਸਾਹਿਬ ਵਿਖੇ ਆਪਣਾ ਸਥਾਨ ਬਣਾਇਆ | ਇਹ ਸਿਖ ਧਰਮ ਦਾ ਪਹਿਲਾ ਸਥਾਨ ਹੈ ਜੋ ਕਿ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਦੇਖ ਰੇਖ ਵਿਚ ਬਣਵਾਇਆ | ੧੬੧੬ ਵਿਚ ਗੁਰੂ ਸਾਹਿਬ ਨੇ ਬਾਉਲੀ ਸਾਹਿਬ ਦਾ ਵੀ ਨਿਰਮਾਣ ਸ਼ੁਰੂ ਕੀਤਾ ਅਤੇ ਇਸ ਵਿਚ ਆਪ ਸੇਵਾ ਕੀਤੀ | ਨਾਲ ਜੀ ਗੁਰੂ ਸਾਹਿਬ ਨੇ ਬਖਸ਼ਿਆ ਜੋ ਕੋਵੀ ਕੋਈ ਇਸ ਬਾਉਲੀ ਦੀਆਂ ਚੋਰਾਸੀ ਪਾਉੜੀਆਂ ਤੇ ਜਪਜੀ ਸਾਹਿਬ ਦਾ ਪਾਠ ਕਰੂਗਾ ਉਸ ਦੀ ਚੋਰਾਸੀ ਕਟ ਜਾਊਗੀ | ਇਥੋਂ ਗੁਰੂ ਸਾਹਿਬ ਨੇ ਸਿਖੀ ਪਰਚਾਰ ਲਈ ਬਾਈ ਮੰਜੀਆਂ ਵਖ ਵਖ ਦਿਸ਼ਾਵਾਂ ਵਿਚ ਭੇਜੀਆਂ ਜਿਹਨਾਂ ਦੀ ਜਾਣਕਾਰੀ ਹੇਠ ਦਿੱਤੀ ਹੈ

ਪ੍ਰਚਾਰਕ ਕਿਥੋਂ ਦੇ ਰਹਿਣ
ਵਾਲੇ ਸਨ
ਕਿਥੇ ਪ੍ਰਚਾਰ ਕਰਨ
ਭੇਜਿਆ ਗਿਆ
ਭਾਈ ਅੱਲਾਯਾਰ ਜੀ ਦਿੱਲੀ
ਭਾਈ ਬੇਣੀ ਜੀ ਚੁਨੀਆਂ, ਲਾਹੋਰ
ਭਾਈ ਬੂਆ ਜੀ ਸ਼੍ਰੀ ਹਰਗੋਬਿੰਦਪੁਰ
ਭਾਈ ਦਰਬਾਰੀ ਜੀ ਅੰਮ੍ਰਿਤਸਰ
ਭਾਈ ਗੰਗੂ ਸ਼ਾਹ ਜੀ ਗੜ ਸ਼ੰਕਰ ਸਿਰਮੌਰ, ਹਿਮਾਚਲ ਪ੍ਰਦੇਸ਼
ਭਾਈ ਹੰਦਾਲ ਜੀ ਜੰਡਿਆਲਾ ਗੁਰੂ ਜੰਡਿਆਲਾ ਗੁਰੂ
ਭਾਈ ਕੇਦਾਰੀ ਜੀ ਬਟਾਲਾ
ਭਾਈ ਖੇਡਾ ਜੀ ਖੇਮਕਰਨ
ਭਾਈ ਲਾਲੋ ਜੀ ਡੱਲਾ
ਭਾਈ ਮਹੇਸਾ ਜੀ ਸੁਲਤਾਨਪੁਰ ਸੁਲਤਾਨਪੁਰ
ਭਾਈ ਮਾਈ ਦਾਸ ਜੀ ਨਾਰਲੀ ਨਾਰਲੀ
ਭਾਈ ਮਾਣਕ ਚੰਦ ਜੀ ਵੈਰੋਵਾਲ ਤਰਨ ਤਾਰਨ
ਭਾਈ ਮਥੋ ਮੁਰਾਰੀ ਜੀ         ਪਿੰਡ ਖਾਈ, ਲਾਹੋਰ ਚੁਨੀਆਂ, ਕਸੂਰ
ਭਾਈ ਪਾਰੋ ਜੀ ਡੱਲਾ, ਕਪੁਰਥਲਾ
ਭਾਈ ਫ਼ੇਰਾ ਜੀ ਮੀਰਪੁਰ, ਕਸ਼ਮੀਰ ਜੰਮੂ ਅਤੇ ਕਸ਼ਮੀਰ
ਭਾਈ ਰਾਜਾ ਰਾਮ ਜੀ
ਭਾਈ ਰੰਗ ਦਾਸ ਜੀ ਘੜੂਆਂ (ਖਰੜ)     ਰੋਪੜ ਜ਼ਿਲਾ
ਭਾਈ ਰੰਗ ਸ਼ਾਹ ਜੀ ਮੱਲੂਪੋਤਾ ਜਲੰਧਰ ਦੋਆਬਾ
ਭਾਈ ਸਧਾਰਣ ਜੀ ਗੋਇੰਦਵਾਲ ਸਾਹਿਬ
ਭਾਈ ਸਾਵਣ ਮੱਲ ਜੀ         ਬਾਸਰਕੇ ਗਿਲਾਂ ਹਰੀਪੁਰ, ਕਾਂਗੜਾ
ਭਾਈ ਸੁੱਖਣ ਜੀ ਧਮਿਆਲ ਰਾਵਲਪਿੰਡੀ         ਪੋਠੋਹਾਰ
ਭਾਈ ਸੱਚਨ ਸੱਚ ਜੀ ਮੰਡਾਰ ਲਾਹੋਰ ਮਾਲਵਾ


 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ, ਗੋਇੰਦਵਾਲ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਮਰਦਾਸ ਜੀ

  • ਪਤਾ :-
    ਗੋਇੰਦਵਾਲ ਸਾਹਿਬ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ :-0091-1859-222034
     

     
     
    ItihaasakGurudwaras.com