ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਚੋਲ੍ਹਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਚੋਲ੍ਹਾ ਵਿਚ ਸਥਿਤ ਹੈ | ਇਸ ਪਿੰਡ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਜਦੋਂ ਗੁਰੂ ਸਾਹਿਬ ਇਥੇ ਆਏ ਤਾਂ ਇਸ ਪਿੰਡ ਦਾ ਨਾਮ ਭੈਣੀ ਸੀ | ਗੁਰੂ ਸਾਹਿਬ ਸੰਗਤ ਨੂੰ ਉਪਦੇਸ਼ ਦੇ ਰਹੇ ਸਨ ਕੇ ਪਿੰਡ ਦੀ ਇਕ ਬੀਬੀ ਨੇ ਗੁਰੂ ਸਾਹਿਬ ਲਈ ਚੂਰੀ ਲੈਕੇ ਆਈ | ਗੁਰੂ ਸਾਹਿਬ ਇਹ ਛਕਕੇ ਬਹੁਤ ਖੁਸ਼ ਹੋਏ ਅਤੇ ਉਸਦਾ ਧਨਵਾਦ ਕਰਦੇ ਹੋਏ ਤੇ ਕਿਹਾ ਭਾਈ ਤੂੰ ਤਾਂ ਸਾਦੇ ਲਈ ਚੋਲ੍ਹਾ ਤਿਆਰ ਕਰ ਲਿਆਈ ਹੈਂ ਗੁਰੂ ਸਹਿਬ ਨੇ ਇਹ ਸ਼ਬਦ ਉਚਾਰੇ

ਆਸਾ ਮ ੫ : ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹ ਹਰਿ ਕਾ ਚੋਲ੍ਹਾ||
ਧਨਾਸਰੀ ਮ ੫ : ਸੀਤਲ ਸਾਂਤਿ ਮਹਾ ਸੁਖੁ ਪਾਇਆ ਸੰਤਸੰਗਿ ਰਹਿਉ ਉਲ੍ਹਾ||
ਹਰਿ ਧਨੁ ਸੰਚਨ ਭੋਜਨ ਇਹੁ ਨਾਨਕ ਕੀਨੋ ਚੋਲ੍ਹਾ||

ਉਸਤੋਂ ਬਾਅਦ ਇਸ ਨਗਰ ਦਾ ਨਾਮ ਚੋਲ੍ਹਾ ਪੈ ਗਿਆ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ (ਸ਼੍ਰੀ ਕੋਠੜੀ ਸਾਹਿਬ) ਵਾਲੇ ਸਥਾਨ ਤੇ ਗੁਰੂ ਸਾਹਿਬ ਸਮੇਤ ਪਰਿਵਾਰ ੨ ਸਾਲ ੫ ਮਹੀਨੇ ਅਤੇ ੨੩ ਦਿਨ ਰਹੇ |

]
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਚੋਲ੍ਹਾ ਸਾਹਿਬ, ਚੋਲ੍ਹਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ ਚੋਲ੍ਹਾ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com