ਗੁਰਦੁਆਰਾ ਸ਼੍ਰੀ ਬਾਬਾ ਭਾਈ ਅਦਲੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਚੋਲਾ ਸਾਹਿਬ ਵਿਚ ਸਥਿਤ ਹੈ | ਬਾਬਾ ਭਾਈ ਅਦਲੀ ਸਾਹਿਬ ਜੀ ਉਹ ਮਹਾਨ ਪੁਰਸ਼ ਹੋਏ ਹਨ ਜਿੰਨ੍ਹਾਂ ਦੀ ਸੰਗਤ ਕਰਕੇ ਬਾਬਾ ਬਿਧੀ ਚੰਦ ਵਰਗੇ ਧਾੜਵੀ ਤੇ ਚੋਰ ਵੀ ਸਾਧ ਬਣ ਗਏ। ਜਿੰਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਬੜੇ ਸਤਿਕਾਰ ਨਾਲ ਬਹਾਦਰ ਬਾਬਾ ਬਿਧੀ ਚੰਦ ਕਰਕੇ ਜਾਣਿਆ ਜਾਂਦਾ ਹੈ । ਆਪ ਜੀ ਨੇ ਸ਼੍ਰੀ ਗੁਰੂ ਅਮਰ ਦਾਸ ਜੀ, ਸ਼੍ਰੀ ਗੁਰੂ ਰਾਮ ਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ । ਬਾਬਾ ਜੀ ਨੇ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ, ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਕਾਰ ਸੇਵਾ ਵਿੱਚ ਹਿੱਸਾ ਪਾਇਆ। ਬਾਬਾ ਭਾਈ ਅਦਲੀ ਸਾਹਿਬ ਜੀ ਦੇ ਪਿਆਰ ਨੂੰ ਦੇਖ ਕੇ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਹਾਲੀ ਤੋਂ ਚਲ ਕੇ ਚੋਹਲਾ ਸਾਹਿਬ ਆਏ। ਗੁਰੂ ਸਾਹਿਬ ਜੀ ੨ ਸਾਲ ੫ ਮਹੀਨੇ ੧੩ ਦਿਨ ਇਸ ਨਗਰ ਵਿਚ ਰਹੇ।
ਤਸਵੀਰਾਂ ਲਈਆਂ ਗਈਆਂ ੭ ਨਵੰਬਰ, ੨੦੦੭. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਬਾਬਾ ਭਾਈ ਅਦਲੀ ਸਾਹਿਬ, ਚੋਲਾ ਸਾਹਿਬ
ਕਿਸ ਨਾਲ ਸੰਬੰਧਤ ਹੈ
ਭਾਈ ਅਦਲੀ ਸਾਹਿਬ ਜੀ
ਪਤਾ
ਪਿੰਡ :- ਚੋਲਾ ਸਾਹਿਬ
ਜ਼ਿਲ੍ਹਾ :- ਤਰਨ ਤਾਰਨ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|