ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਅੰਬ ਸਾਹਿਬ ਜ਼ਿਲਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਭਰੋਵਾਲ ਵਿਚ ਸਥਿਤ ਹੈ |

ਦੁਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਪਿੰਡ ਛਾਪੜੀ ਸਾਹਿਬ ਤੋਂ ਗੋਇੰਦ ਵਾਲ ਸਾਹਿਬ ਨੂੰ ਜਾਂਦੇ ਹੋਏ ਇਥੇ ਰੁਕੇ ਤੇ ਕੁਝ ਦੇਰ ਲਈ ਆਰਾਮ ਕੀਤਾ | ਗੁਰੂ ਸਾਹਿਬ ਦੇ ਨਾਲ ਭਾਈ ਗੁਰਦਾਸ ਜੀ ਭਾਈ ਬੁਢਾ ਜੀ | ਗੁਰੂ ਸਾਹਿਬ ਦਾ ਖੇਮਾਂ ਨਾਮਕ ਇਕ ਬਜੁਰਗ ਸੇਵਾਦਾਰ ਇਸ ਪਿੰਡ ਵਿਚ ਰਹਿੰਦਾ ਸੀ ਉਸਦੇ ਕੋਈ ਬਚਾ ਨਹੀਂ ਸੀ | ਉਸਨੇ ਗੁਰੂ ਸਾਹਿਬ ਅਤੇ ਸੇਵਕਾਂ ਦੀ ਬਹੁਤ ਸੇਵਾ ਕੀਤੀ | ਖੁਸ਼ ਹੋਕੇ ਗੁਰੂ ਸਾਹਿਬ ਨੇ ਕਿਹਾ ਮੰਗੋ ਕੀ ਮੰਗਦੇ ਹੋ | ਤਾਂ ਉਸਨੇ ਦਸਿਆ ਕੇ ਉਸਨੂੰ ਇਕ ਪੁਤਰ ਦੀ ਆਸ ਹੈ | ਭਾਈ ਖੇਮਾਂ ਜੀ ਨੂੰ ਪੁਤਰ ਦਾ ਵਰ ਦੇਕੇ ਗੁਰੂ ਸਾਹਿਬ ਗੋਇੰਦਵਾਲ ਸਾਹਿਬ ਵਲ ਚਲ ਪਏ |

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਕਤ ਤੇ ਇਕ ਵਾਰ ਖਤਰੀ ਅਤੇ ਬ੍ਰਾਹਮਣਾ ਨੇ ਲਾਹੋਰ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ ਜਾਕੇ ਸ਼ਿਕਾਇਤ ਕੀਤੀ ਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਵਿਖੇ ਇਕ ਨਵਾਂ ਧਰਮ ਚਲਾ ਰਹੇ ਹਨ | ਅਤੇ ਪੁਰਾਣੇ ਰੀਤੀ ਰਿਵਾਜ਼ ਅਤੇ ਗ੍ਰਥਾਂ ਨੂੰ ਨਹੀਂ ਮਨ ਰਹੇ | ਉਹਨਾਂ ਨੂੰ ਹਿੰਦੂ ਧਰਮ ਗ੍ਰੰਥ ਗਾਯਤਰੀ ਮੰਤਰ ਦਾ ਵੀ ਨਹੀਂ ਪਤਾ ਅਤੇ ਉਹ ਆਪਣਾ ਹੀ ਗ੍ਰੰਥ ਚਲਾ ਰਹੇ ਹਨ | ਉਹ ਹਿੰਦੂ ਧਰਮ ਨੂੰ ਖਤਰੇ ਵਿਚ ਪਾ ਰਹੇ ਹਨ | ਉਹਨਾਂ ਦੀ ਇਹ ਸ਼ਿਕਾਇਤ ਸੁਣ ਕੇ ਬਾਦਸ਼ਾਹ ਅਕਬਰ ਨੇ ਕਿਹਾ ਤੁਸੀਂ ਚਿਂਤਾ ਨਾ ਕਰੋ ਅਸੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੁਲਾਵਾਂਗੇ | ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਇਸ ਤਰਹਾਂ ਸਾਨੂੰ ਖਤਰੀ ਅਤੇ ਬ੍ਰਾਹਮਣਾ ਦੀ ਸ਼ਿਕਾਇਤ ਮਿਲੀ ਹੈ ਅਤੇ ਉਹ ਲਾਹੋਰ ਆਕੇ ਇਸ ਗਲ ਦਾ ਜਵਾਬ ਦਿਉ | ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਜੇਠਾ ਜੀ (ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ) ਨੂੰ ਕਿਹਾ ਤੁਸੀਂ ਜਾ ਕੇ ਲਾਹੋਰ ਬਾਦਸ਼ਾਹ ਦੇ ਦਰਬਾਰ ਵਿਚ ਗੁਰੂ ਸਹਿਬ ਵਲੋਂ ਜਵਾਬ ਦਿਉ | ਭਾਈ ਜੇਠਾ ਜੀ ਨੇ ਕਿਹਾ ਗੁਰੂ ਸਾਹਿਬ ਮੈਨੂੰ ਹਿੰਦੂ ਸ਼ਾਸ਼ਤਰਾਂ ਦੀ ਅਤੇ ਗਾਇਤਰੀ ਮੰਤਰਾਂ ਦੀ ਕੋਈ ਐਨੀ ਜਾਣਕਾਰੀ ਨਹੀਂ ਹੈ ਸੋ ਮੈਂ ਜਵਾਬ ਕੀਂਵੇ ਦਿਊਂਗਾ | ਗੁਰੂ ਸਾਹਿਬ ਨੇ ਕਿਹਾ ਤੁਸੀਂ ਚਿਂਤਾ ਨਾ ਕਰੋ ਜਦੋਂ ਵੀ ਕੋਈ ਤੁਹਾਨੂੰ ਸਵਾਲ ਕਰੇਗਾ ਤੁਸੀਂ ਸਾਡਾ ਧਿਆਨ ਕਰਕੇ ਆਪਣੇ ਸੱਜੇ ਹਥ ਵਲ ਵੇਖਿਉ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ | ਅਤੇ ਤੁਹਾਨੂੰ ਉਤਰ ਦੇਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ | ਗੁਰੂ ਸਾਹਿਬ ਤੋਂ ਆਸ਼ਿਰਵਾਦ ਲੈਕੇ ਭਾਈ ਜੇਠਾ ਜੀ ਲਾਹੋਰ ਵਲ ਨੂੰ ਤੁਰ ਪਏ | ਆਪਣੇ ਘਰ ਚੁਨਾਂ ਮੰਡੀ ਲਾਹੋਰ ਵਿਚ ਰਾਤ ਰੁਕ ਕੇ ਅਗਲੇ ਦਿਨ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ ਹਾਜਿਰ ਹੋ ਗਏ | ਦਰਬਾਰ ਵਿਚ ਭਾਈ ਜੇਠਾ ਜੀ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਹਰ ਸਵਾਲ ਦਾ ਜਵਾਬ ਦਿੱਤਾ | ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਦਸੇ ਤਰੀਕੇ ਨਾਲ ਗਾਯਤਰੀ ਮੰਤਰ ਪੜਿਆ ਅਤੇ ਅਰਥ ਵੀ ਦਸੇ | ਸਾਰੇ ਇਹ ਜਵਾਬ ਸੁਣ ਕੇ ਬੜੇ ਹੈਰਾਨ ਅਤੇ ਲਾਜਵਾਬ ਹੋਏ | ਉਹਨਾਂ ਕੋਲ ਅਗੋਂ ਕੋਈ ਸਵਾਲ ਨਹੀਂ ਸੀ | ਬਾਦਸ਼ਾਹ ਵੀ ਇਹ ਜਵਾਬ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਖਤਰੀ ਅਤੇ ਬ੍ਰਾਹਮਣਾ ਨੂੰ ਝੂਠਾ ਕਰਾਰ ਦਿੱਤਾ ਅਤੇ ਗੁਰੂ ਸਾਹਿਬ ਦੀ ਪ੍ਰਸ਼ੰਸ਼ਾ ਕੀਤੀ | ਉਹਨਾਂ ਨੇ ਭਾਈ ਜੇਠਾ ਜੀ ਨੂੰ ਭੇਂਟ ਦੇ ਕੇ ਵਿਦਾ ਕੀਤਾ | ਲਾਹੋਰ ਦੇ ਬਾਜਾਰ ਵਿਚੋਂ ਲੰਗਦੇ ਹੋਏ ਭਾਈ ਜੇਠਾ ਜੀ ਨੂੰ ਇਕ ਕਪੜਾ ਬਹੁਤ ਪਸੰਦ ਆਇਆ | ਉਹਨਾਂ ਦੇ ਮਨ ਵਿਚ ਇਛਾ ਪ੍ਰਗਟ ਹੋਈ ਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਲਈ ਇਕ ਚੋਲ੍ਹਾ ਬਣਵਾ ਕੇ ਲੈ ਜਾਂਵਾਂ | ਪਰ ਉਸ ਕਪੜੇ ਦਾ ਮੁਲ ਜਾਣ ਕੇ ਉਹਨਾਂ ਨੂੰ ਬਹੁਤ ਮਹਿੰਗਾ ਲਗਿਆ ਅਤੇ ਉਹ ਚੋਲਾ ਨਾ ਬਣਵਾ ਸਕੇ | ਦੁਸਰੇ ਪਾਸੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦ ਵਾਲ ਸਾਹਿਬ ਵਿਚੇ ਆਪਣੇ ਦਰਬਾਰ ਵਿਚ ਬੈਠੇ ਆਪਣੇ ਚੋਲ੍ਹੇ ਤੇ ਹਥ ਫ਼ੇਰ ਰਹੇ ਸਨ ਜੀਵੇਂ ਕੋਈ ਨਵਾਂ ਕਪੜਾ ਪਾਇਆ ਹੋਵੇ | ਭਾਈ ਬਾਲੂ ਜੀ ਨੇ ਗੁਰੂ ਸਾਹਿਬ ਨੂੰ ਪੁਛਿਆ ਤਾਂ ਗੁਰੂ ਸਹਿਬ ਨੇ ਦਸਿਆ ਭਾਈ ਜੇਠਾ ਜੀ ਉਹਨਾਂ ਲਈ ਲਾਹੋਰ ਤੋਂ ਚੋਲ੍ਹਾ ਲੈਕੇ ਆ ਰਹੇ ਹਨ ਗੁਰੂ ਸਹਿਬ ਉਹ ਪਹਿਨਣ ਦੀ ਤਿਆਰੀ ਕਰ ਰਹੇ ਹਨ |

ਅਗਲੇ ਦਿਨ ਜਦੋਂ ਭਾਈ ਜੇਠਾ ਜੀ ਲਾਹੋਰ ਤੋਂ ਚਲਣ ਲਗੇ ਤਾਂ ਉਹ ਬੇਮੌਸਮੀ ਅੰਬ ਦੇਖ ਕੇ ਬੜੇ ਖੁਸ਼ ਹੋਏ ਅਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਲਈ ਲੈ ਕੇ ਗੋਇੰਦਵਾਲ ਸਾਹਿਬ ਵੱਲ ਚੱਲ ਪਏ | ਇਸ ਸਥਾਨ ਤੇ ਰਾਤ ਗੁਜਾਰ ਕੇ ਅਗਲੇ ਦਿਨ ਜਦੋਂ ਉਹ ਗੋਇੰਦਵਾਲ ਸਾਹਿਬ ਵੱਲ ਚਲਣ ਲੱਗੇ ਤਾਂ ਉਹ ਨਾਂ ਦੇਖਿਆ ਜਿਆਦਾ ਗਰਮੀ ਹੋਣ ਕਾਰਣ ਅੰਬਾ ਦਾ ਰਸ ਚੋਣ ਲੱਗ ਗਿਆ ਹੈ | ਉਹਨਾਂ ਨੂੰ ਲੱਗਿਆ ਸ਼ਾਇਦ ਅੰਬ ਗੋਇੰਦਵਾਲ ਸਾਹਿਬ ਤਕ ਨਾ ਪਹੁੰਚ ਸਕਣ | ਭਾਈ ਜੇਠਾ ਜੀ ਨੇ ਮਨ ਵਿਚ ਸ਼੍ਰੀ ਗੁਰੂ ਅਮਰਦਾਸ ਜੀ ਦਾ ਧਿਆਨ ਕਰਕੇ ਅਰਦਾਸ ਕੀਤੀ ਕੇ ਗਰਮੀ ਕਾਰਣ ਸ਼ਾਇਦ ਇਹ ਤੁਹਾਡੇ ਤਕ ਨਾ ਪਹੁੰਚ ਸਕਣ ਸੋ ਕਿਰਪਾ ਕਰੋ ਤੁਸੀ ਇਥੇ ਹੀ ਪ੍ਰਵਾਨ ਕਰੋ ਅਤੇ ਮੇਰੀ ਸੇਵਾ ਪਰਵਾਨ ਕਰੋ | ਇਹ ਸੋਚ ਕੇ ਭਾਈ ਜਿਠਾ ਜੀ ਨੇ ਅੰਬ ਖਾ ਲਏ | ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵਿਖੇ ਬੈਠੇ ਅੰਬ ਖਾ ਰਹੇ ਸਨ ਅਤੇ ਆਨੰਦ ਲੈ ਰਹੇ ਸਨ | ਗੁਰੂ ਸਾਹਿਬ ਨੇ ਭਾਈ ਬਾਲੂ ਜੀ ਨੂੰ ਅੰਬ ਦੀ ਗੁਠਲੀ ਸੰਭਾਲ ਕੇ ਰਖਣ ਲਈ ਕਿਹਾ | ਭਾਈ ਜੇਠਾ ਜੀ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ ਤਾਂ ਆ ਕੇ ਉਹਨਾਂ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੜੇ ਪਿਆਰ ਨਾਲ ਜੋ ਕੁਝ ਵੀ ਲਾਹੋਰ ਦਰਬਾਰ ਵਿਚ ਹੋਇਆ ਸੀ ਉਹ ਸਭ ਸੁਣਾਇਆ | ਗੁਰੂ ਸਾਹਿਬ ਵੀ ਸੁਣ ਕੇ ਬਹੁਤ ਖੁਸ਼ ਹੋਏ ਅਤੇ ਨਾਲ ਹੀ ਪੁਛਿਆ ਤੁਸੀਂ ਸਾਡੇ ਲਈ ਲਾਹੋਰ ਤੋਂ ਕੀ ਲੈਕੇ ਆਏ ਹੋ | ਭਾਈ ਜੇਠਾ ਜੀ ਨੇ ਦਸਿਆ ਕੇ ਕੀਮਤ ਜਿਆਦਾ ਹੋਣ ਕਰਕੇ ਮੈਂ ਆਪਣੇ ਮਨ ਵਿਚ ਹੀ ਤੁਹਾਡੇ ਲਈ ਇਕ ਚੋਲ੍ਹਾ ਬਣਵਾਇਆ ਅਤੇ ਤੁਹਡੇ ਲਈ ਲਾਹੋਰ ਤੋਂ ਬੇਮੌਸਮੀ ਅੰਬ ਵੀ ਲੈਕੇ ਆਇਆ ਪਰ ਗਰਮੀ ਹੋਣ ਕਰਕੇ ਉਹ ਚੋਣ ਲਗ ਪਏ ਇਸ ਕਰਕੇ ਮੈਂ ਭੈਰੋਵਾਲ ਵਿਖੇ ਤੁਹਾਨੂੰ ਯਾਦ ਕਰਕੇ ਖਾ ਲਏ | ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਅਸੀਂ ਤੁਹਾਡਾ ਮਨ ਵਿਚ ਬਣਾਇਆ ਚੋਲ੍ਹਾ ਵੀ ਪਹਿਨ ਲਿਆ ਅਤੇ ਤੁਹਾਡੇ ਲਿਆਂਦੇ ਅੰਬ ਵੀ ਖਾਧੇ ਹਨ | ਉਹਨਾਂ ਨੇ ਭਾਇ ਬਾਲੂ ਜੀ ਨੁੰ ਕਿਹਾ ਉਹ ਗੁਠਲੀ ਲੈ ਆਉ ਅਤੇ ਭਾਈ ਜੇਠਾ ਜੀ ਨੂੰ ਦਿਖਾਈ ਅਤੇ ਕਿਹਾ ਸਾਨੂੰ ਤੁਹਾਡੀ ਸ਼ਰਧਾ ਭਾਵਨਾ ਮਿਲ ਗਈ ਹੈ |



 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਅੰਬ ਸਾਹਿਬ, ਭਰੋਵਾਲ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅੰਗਦ ਦੇਵ ਜੀ
  • ਭਾਈ ਜੇਠਾ ਜੀ ( ਸ਼੍ਰੀ ਗੁਰੂ ਰਾਮਦਾਸ ਜੀ )

  • ਪਤਾ :-
    ਪਿੰਡ :- ਭਰੋਵਾਲ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com