ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ ਜ਼ਿਲਾ ਸੰਗਰੂਰ ਦੇ ਪਿੰਡ ਲਹਿਲ ਕਲਾਂ ਵਿਚ ਸਥਿਤ ਹੈ | ਇਹ ਸਥਾਨ ਬਾਬਾ ਅਰਕ ਦੇਵ ਜੀ ਦਾ ਸੀ ਬਾਬਾ ਜੀ ਦਾ ਜਨਮ ਇਸ ਪਿੰਡ ਵਿਚ ਹੀ ਹੋਇਆ ਸੀ ਅਤੇ ਇਸ ਸਥਾਨ ਤੇ ਉਹ ਭਗਤੀ ਕਰਦੇ ਸਨ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਬਾਬਾ ਅਰਕ ਦੇਵ ਜੀ ਨੂੰ ਮਿਲਣ ਆਏ | ਸਿੰਘਾ ਨੇ ਦਰਖਤਾਂ ਨਾਲ ਘੋੜੇ ਬੰਨੇ ਗੁਰੂ ਸਾਹਿਬ ਨੂੰ ਦੇਖ ਕੇ ਬਾਬਾ ਜੀ ਉਹਨਾਂ ਦੇ ਚਰਨਾਂ ਵਿਚ ਮਥਾ ਟੇਕਿਆ | ਬਾਬਾ ਜੀ ਨੇ ਗੁਰੂ ਸਾਹਿਬ ਨੂੰ ਬੈਠਣ ਲਈ ਇਕ ਕੰਬਲ ਅਤੇ ਪੀਣ ਲਈ ਦੁੱਧ ਭੇਂਟ ਕੀਤਾ | ਬਾਬਾ ਜੀ ਦੀ ਅਤੇ ਗੁਰੂ ਸਾਹਿਬ ਦੀ ਇਸ ਸਥਾਨ ਤੇ ਵਿਚਾਰ ਕੀਤੇ | ਇਥੋਂ ਗੁਰੂ ਸਾਹਿਬ ਚਲ ਕੇ ਅਕਾਲਗੜ ਮਕੋਰਰ ਹੁੰਦੇ ਹੋਏ ਧਮਤਾਨ ਚਲੇ ਗਏ | ਬਾਬਾ ਅਰਕ ਦੇਵ ਜੀ ਗੁਰੂ ਸਾਹਿਬ ਨੂੰ ਦੁਬਾਰਾ ਮਿਲਣ ਪਿਛੇ ਚਲੇ ਗਏ ਅਤੇ ਧਮਤਾਨ ਸਾਹਿਬ ਜਾ ਕੇ ਮੇਲ ਹੋਇਆ | ਗੁਰੂ ਸਾਹਿਬ ਬਾਬਾ ਜੀ ਨੂੰ ਮਿਲ ਕੇ ਬਹੁਤ ਖੂਸ਼ ਹੋਏ ਅਤੇ ਬਾਬਾ ਜੀ ਨੂੰ ਅਤੇ ਲਹਿਲ ਕਲਾਂ ਵਿਚ ਉਹਨਾਂ ਦੇ ਪਰਿਵਾਰ ਨੂੰ ਆਸ਼ਿਰਵਾਦ ਦਿੱਤਾ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ, ਲਹਿਲ ਕਲਾਂ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ
ਪਤਾ
:- ਪਿੰਡ :- ਲਹਿਲ ਕਲਾਂ ਜ਼ਿਲਾ :- ਸੰਗਰੂਰ ਰਾਜ :- ਪੰਜਾਬ
|
|
|
|
|
|
|