ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ ਸੰਗਰੂਰ ਸ਼ਹਿਰ ਤੋਂ ਨਾਭਾ ਸੜਕ ਤੇ ਸਥਿਤ ਹੈ | ਇਸ ਜਗਹ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਕੇ ਭਾਗ ਲਾਏ |

ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਪਿੰਡ ਭਲਵਾਨ ਤੋਂ ਆਏ ਅਤੇ ਇਸ ਸਥਾਨ ਤੋਂ ਪਿੰਡ ਅਕੋਈ ਵਲ ਗਏ | ਗੁਰੂ ਸਾਹਿਬ ਇਥੇ ੧੫ ਦਿਨ ਵਿਰਾਜੇ ਅਤੇ ਇਥੇ ਕਾਲ ਨੂੰ ਮਿਲੇ | ਕਾਲ ਨੇ ਗੁਰੂ ਸਾਹਿਬ ਨੂੰ ਡਰਾਉਣ ਲਈ ਹਰ ਯਤਨ ਕੀਤਾ | ਜਦ ਭਾਈ ਮਰਦਾਨਾ ਜੀ ਨੂੰ ਡਰ ਲੱਗਿਆ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਵਾਹਿਗੁਰੂ ਦਾ ਜਾਪ ਕਰਨ ਲਈ ਕਿਹਾ | ਗੁਰੂ ਸਾਹਿਬ ਦੀ ਰੁਹਾਨੀ ਤਾਕਤ ਦੇ ਅੱਗੇ ਆਪਣਾ ਜ਼ੋਰ ਨਾ ਚਲਦਿਆਂ ਦੇਖ ਕਾਲ ਮਨੂਖ ਦੇ ਰੂਪ ਵਿਚ ਆਕੇ ਗੁਰੂ ਸਾਹਿਬ ਤੋਂ ਭੁਲ ਬਖਸ਼ਾਉਣ ਲਈ ਮਾਫ਼ੀ ਮੰਗਣ ਲੱਗਾ | ਗੁਰੂ ਸਾਹਿਬ ਨੇ ਉਸਨੂੰ ਸ਼ੁਭ ਕਰਮ ਕਰਨ ਲਈ ਕਿਹਾ |

ਕਰੀਰ ਸਾਹਿਬ :- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ੧੬੧੬ ਈ ਵਿਚ ਸੰਗਤਾਂ ਸਮੇਤ ਆਏ | ਗੁਰੂ ਸਾਹਿਬ ਨੇ ਇਥੇ ਕਰੀਰ ਦੇ ਦਰਖਤ ਨਾਲ ਅਪਣਾ ਘੋੜਾ ਬਨਿੰਆ | ਕਿਸੇ ਸ਼ਰਧਾਲੂ ਨੇ ਅਣਜਾਣੇ ਵਿਚ ਇਹ ਦਰਖਤ ਵਡ ਕੇ ਉਸ ਉਤੇ ਕਮਰਾ ਬਣਾ ਦਿੱਤਾ | ਸਮਾਂ ਪਾਕੇ ਇਹ ਦਰਖਤ ਕਮਰੇ ਦੀ ਛਤ ਪਾੜ ਕੇ ਉਪਰ ਨਿਕਲ ਆਇਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਿਰਾਜ਼ ਮਾਨ ਹੋਏ ਸਨ, ਉਥੇ ਬੜਾ ਥੜਾ ਮੰਜੀ ਸਾਹਿਬ ਦੇ ਤੋਰ ਤੇ ਕਾਇਮ ਕਰਵਾਇਆ |

ਗੁਰਜ:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਭਾਈ ਰਾਮਾ ਅਤੇ ਭਾਈ ਤ੍ਰਿਲੋਕੇ ਭਰਾਵਾਂ ਨੂੰ ਗੁਰਜ ਬਖਸ਼ਿਸ਼ ਕਿਤੀ ਜੋ ਅਜ ਇਥੇ ਸ਼ੁਸ਼ੋਬਿਤ ਹੈ | ਤਸਵੀਰਾਂ ਲਈਆਂ ਗਈਆਂ :- ੧ ਮਈ ੨੦੧੦
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ, ਸੰਗਰੂਰ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਸੰਗਰੂਰ ਨਾਭਾ ਸੜਕ
    ਜ਼ਿਲਾ :- ਸੰਗਰੂਰ
    ਰਾਜ਼ :- ਪੰਜਾਬ
    ਫ਼ੋਨ ਨੰਬਰ :- ੦੦੯੧-੧੬੭੨-੨੫੦੫੪੮
     

     
     
    ItihaasakGurudwaras.com