ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਸੰਗਰੂਰ ਦੇ ਤਹਿਸੀਲ ਭਵਾਨੀਗੜ ਦੇ ਪਿੰਡ ਅਲੋ ਅਰਖ ਵਿਚ ਸਥਿਤ ਹੈ | ਭਵਾਨੀਗੜ ਨਾਭਾ ਸੜਕ ਤੇ ਸਥਿਤ ਇਸ ਸਥਾਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਚਰਨ ਛੋ ਸਥਾਨ ਪ੍ਰਾਪਤ ਹੈ | ਗੁਰੂ ਸਾਹਿਬ ਇਥੇ ਮਾਲਵਾ ਯਾਤਰਾ ਦੇ ਦੋਰਾਨ ਆਏ | ਗੁਰੂ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਹੋਰ ਸੇਵਕ ਸਨ | ਗੁਰੂ ਸਾਹਿਬ ਇਥੇ ਆਏ ਅਤੇ ਪਿੰਡ ਦੇ ਬਾਹਰ ਆ ਵਿਰਾਜੇ | ਇਹ ਜਗਹ ਦੀਵਾਨ ਟੋਡਰ ਮੱਲ ਜੀ ਦੀ ਸੀ | ਜਦੋਂ ਦੀਵਾਨ ਟੋਡਰ ਮੱਲ ਜੀ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਗੁਰੂ ਸਾਹਿਬ ਦੀ ਸੇਵਾ ਵਿਚ ਆਏ | ਉਹਨਾਂ ਗੁਰੂ ਸਾਹਿਬ ਨੂੰ ਸੇਵਾ ਲਈ ਪੁਛਿਆ | ਗੁਰੂ ਸਾਹਿਬ ਨੇ ਕਿਹਾ ਅਜੇ ਕੋਈ ਸੇਵਾ ਨਹੀਂ ਹੈ ਤੁਹਾਨੂੰ ਅੱਗੇ ਦਸਾਂਗੇ | ਜਦੋਂ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਫ਼ਤਿਹਗੜ ਵਿਖੇ ਸ਼ਹੀਦ ਹੋ ਗਏ ਤਾਂ ਉਹਨਾਂ ਦਾ ਸੰਸਕਾਰ ਦੀਵਾਨ ਟੋਡਰ ਮੱਲ ਜੀ ਨੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਾਲੇ ਸਥਾਨ ਕੀਤਾ | ਉਹਨਾਂ ਨੇ ਇਹ ਜਗਾਹ ਮੂਗਲਾਂ ਤੋਂ ਖੜੀਆਂ ਮੋਹਰਾਂ ਕਰਕੇ ਖਰੀਦੀ | ਉਹਨਾਂ ਦੀਆਂ ਅਸਥੀਆਂ ਦੀਵਾਨ ਟੋਡਰ ਮੱਲ ਜੀ ਇਥੇ ਆਪਣੇ ਪਿੰਡ ਲੈ ਆਏ ਅਤੇ ਇਕ ਘੜੇ ਵਿਚ ਪਾਕੇ ਦੱਬ ਦਿੱਤੀਆਂ | ਜੋ ਅਜ ਵੀ ਇਥੇ ਮੋਜੂਦ ਹਨ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਅਲੋ ਅਰਖ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ
ਮਾਤਾ ਗੁਜਰੀ ਜੀ
ਬਾਬਾ ਜੋਰਾਵਰ ਸਿੰਘ ਜੀ
ਬਾਬਾ ਫ਼ਤਿਹ ਸਿੰਘ ਜੀ
ਪਤਾ
:- ਪਿੰਡ :- ਅਲੋ ਅਰਖ ਭਵਾਨੀਗੜ ਨਾਭਾ ਸੜਕ . ਤਹਿਸੀਲ :- ਭਵਾਨੀਗੜ ਜ਼ਿਲਾ :- ਸੰਗਰੂਰ ਰਾਜ਼ :- ਪੰਜਾਬ
ਫ਼ੋਨ ਨੰਬਰ
:- +91 94632 79913 |
|
|
|
|
|
|