ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਟਿਬੀ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਕੀਰਤਪੁਰ ਸਾਹਿਬ ਦੇ ਨੇੜੇ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਜਾਲਮਾਂ ਨੇ ਖਾਧੀਆਂ ਹੋਈਆਂ ਸੋਹਾਂ ਛਿੱਕੇ ਤੇ ਟੰਗ ਕੇ ਨਿਰਮੋਹਗੜ ਕਿੱਲੇ ਤੇ ਆ ਕੇ ਘੇਰਾ ਪਾ ਲਿਆ | ਇਥੇ ਘਮਸਾਨ ਦ ਯੁੱਧ ਹੋਇਆ | ਸਿੰਘ ਲੜਦੇ ਲੜਦੇ ਸ਼ਾਹੀ ਟਿਬੀ ਆ ਪਹੁੰਚੇ, ਇੱਥੇ ਵੱਡੇ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਮੁਗਲ ਫ਼ੋਜ ਨੇ ਘੇਰਾ ਪਾ ਲਿਆ | ਜਦੋਂ ਭਾਈ ਉਦੈ ਸਿੰਘ ਜੀ ਨੇ ਇਹ ਦੇਖਿਆ ਕਿ ਸਾਹਿਬਜਾਦਾ ਅਜੀਤ ਸਿੰਘ ਜੀ ਮੁਗਲ ਫ਼ੋਜ ਦੇ ਘੇਰੇ ਵਿਚ ਹਨ ਤਾਂ ਉਹਨਾਂ ਨੇ ਅਪਣਾ ਘੋੜਾ ਮੁਗਲ ਫ਼ੋਜ ਦੇ ਕੋਲ ਲਿਆ ਕੇ ਲਲਕਾਰਿਆ ਅਤੇ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਕਿਹਾ ਤੁਸੀਂ ਇਥੋਂ ਨਿਕਲ ਜਾਉ ਇਥੇ ਦਾ ਮੋਰਚਾ ਮੈਂ ਸੰਭਾਲਦਾ ਹਾਂ | ਸਾਹਿਬਜਾਦਾ ਅਜੀਤ ਸਿੰਘ ਜੀ ਮੁਗਲਾਂ ਦੇ ਘੇਰੇ ਵਿਚੋਂ ਨਿਕਲ ਗਏ | ਭਾਈ ਉਦੈ ਸਿੰਘ ਜੀ ਨੇ ਅਨੇਕਾ ਮੁਗਲਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਪਰ ਲੜਦੇ ਲੜਦੇ ਉਹ ਆਪ ਜਖਮੀ ਹੋ ਗਏ | ਭਾਈ ਸਾਹਿਬ ਨੇ ਜਖਮੀ ਹਾਲਾਤਾਂ ਵਿਚ ਘੋੜਾ ਇਸ ਸਥਾਨ ਤੇ ਲੈ ਆਏ ਇਸ ਸਥਾਨ ਤੇ ਆਪ ਜੀ ਅਪਣਾ ਸ਼ਰੀਰ ਤਿਆਗ ਦਿੱਤਾ | ਇਸ ਸਥਾਨ ਦੀ ਇਕ ਹੋਰ ਮਹਨਤਾ ਵੀ ਹੈ ਕਿ ਇਸ ਸਥਾਨ ਉੱਤੇ ਪੁਰਾਤਨ ਵਕਤ ਦਾ ਕਲਪ ਬਰਿਕਸ਼ ਸ਼ੁਸੋਬਿਤ ਹੈ,



 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਟਿਬੀ ਸਾਹਿਬ, ਕੀਰਤਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸਾਹਿਬਜਾਦਾ ਅਜੀਤ ਸਿੰਘ ਜੀ
  • ਭਾਈ ਉਦੈ ਸਿੰਘ ਜੀ

  • ਪਤਾ :-
    ਨੇੜੇ ਕੀਰਤਪੁਰ ਸਾਹਿਬ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com