ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸ਼ੀਸ਼ਜੰਜ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਅਨੰਦਪੁਰ ਸਾਹਿਬ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਤਗੇ ਬਹਾਦਰ ਸਾਹਿਬ ਜੀ ਨੂੰ ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ ਸਾਹਿਬ ਚਾਂਦਨੀ ਚੋਂਕ ਵਿਖੇ ਸ਼ਹੀਦ ਕੀਤਾ ਗਿਆ ਤਾਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਵਲ ਚਲ ਪਏ | ਉਹਨਾਂ ਦੇ ਪਵਿਤਰ ਧੜ ਨੂੰ ਭਾਈ ਲਖੀ ਸ਼ਾਹ ਵਣਜਾਰਾ ਜੀ ਅਪਣੇ ਘਰ ਲੈ ਗਏ | ਮੁਗਲ ਰਾਜ ਹੋਣ ਕਰਕੇ ਮੁਹਿਕ ਸੰਸਕਾਰ ਕਰਨਾ ਅਸਾਨ ਨਹੀਂ ਸੀ | ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਿਖੇ ਉਹਨਾਂ ਨੇ ਚਿਖਾ ਰਚਕੇ ਘਰ ਨੂੰ ਅਗਨੀ ਭੇਂਟ ਕਰ ਰਾਤ ਵੇਲੇ ਧੜ ਦਾ ਸੰਸਕਾਰ ਕਰ ਦਿੱਤਾ | ਭਾਈ ਜੈਤਾ ਜੀ ਨੇ ਕੀਰਤਪੁਰ ਸਾਹਿਬ ਪੰਹੁਚ ਕੇ ਗੁਰੂ ਸਾਹਿਬ ਦਾ ਸੀਸ ਗੁਰਦੁਆਰਾ ਬੀਬਾਨਗੜ ਸਾਹਿਬ ਵਾਲੇ ਸਥਾਨ ਤੇ ਲੈ ਕੇ ਆਏ| ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਲ ਕੇ ਗੁਰਦੁਆਰਾ ਬੀਬਾਨਗੜ ਸਾਹਿਬ ਆਏ ਅਤੇ ਸ਼੍ਰੀ ਗੁਰੂ ਤਗੇ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਆਦਰ ਸਹਿਤ ਸ਼੍ਰੀ ਅਨੰਦਪੁਰ ਸਾਹਿਬ ਲੈ ਗਏ ਅਤੇ ਇਸ ਸਥਾਨ ਤੇ ਸੰਸਕਾਰ ਕੀਤਾ |

ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਅਨੰਦਪੁਰ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਗੁਰਦੁਆਰਾ ਸ਼੍ਰੀ ਸ਼ੀਸ਼ਜੰਜ ਸਾਹਿਬ ਦੇ ਨਾਲ ਹੀ ਸਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਤਗੇ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕਰਨ ਤੋਂ ਬਾਅਦ ਸੰਗਤ ਨੂੰ ਸੰਬੋਧਨ ਕੀਤਾ ਅਤੇ ਅਕਾਲ ਪੁਰਖ ਦਾ ਭਾਣਾ ਮਨਿਂਆ | ਨਾਲ ਉਹਨਾਂ ਨੇ ਸਿੰਘਾ ਨੂੰ ਜੁਲਮ ਦੇ ਖਿਆਲ ਜੰਗ ਲੜਨ ਲਈ ਤਿਆਰ ਹੋਣ ਲਈ ਕਿਹਾ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ੀਸ਼ਜੰਜ ਸਾਹਿਬ, ਅਨੰਦਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤਗੇ ਬਹਾਦਰ ਸਾਹਿਬ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਅਨੰਦਪੁਰ ਸਾਹਿਬ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com