ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸ਼ਹੀਦਗੰਜ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਮੋਰਿੰਡਾ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਸਰਸਾ ਨਦੀ ਦੇ ਕੰਡੇ ਤੇ ਸਥਿਤ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜੇ ਸਾਹਿਬ ਵਾਲੇ ਸਥਾਨ ਤੇ ਇਕ ਦੁਸਰੇ ਤੋਂ ਵਿਛੜ ਗਏ | ਵਿਛਣ ਤੋਂ ਬਾਅਦ ਮਾਤਾ ਗੁਜਰੀ, ਸਾਹਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਫ਼ਤਿਹ ਸਿੰਘ ਜੀ ਗੰਗੂ ਰਸੋਈਏ ਦੇ ਨਾਲ ਉਸਦੇ ਪਿੰਡ ਸਹੇੜੀ ਆ ਗਏ | ਰਾਤ ਨੂੰ ਗੰਗੂ ਨੇ ਮਾਤਾ ਜੀ ਦੀ ਮੋਹਰਾਂ ਨਾਲ ਭਰੀ ਖੁਰਜੀ ਚੋਰੀ ਕਰ ਲਈ ਅਤੇ ਆਪ ਰੋਲਾ ਪਾ ਦਿਤਾ | ਮਾਤਾ ਜੀ ਨੇ ਕਿਹਾ ਤੂੰ ਮੋਹਰਾਂ ਰਖ ਲੈ ਪਰ ਰੋਲਾ ਨਾ ਪਾ | ਇਹ ਸੁਣ ਕੇ ਗੰਗੂ ਗੁਸੇ ਹੋ ਗਿਆ ਅਤੇ ਕਹਿਣ ਲਗਾ ਕੇ ਮੈਂ ਤੁਹਾਨੂੰ ਪਨਾਹ ਦਿਤੀ ਅਤੇ ਤੁਸੀਂ ਮੇਰੇ ਤੋ ਹੀ ਇਲਜਾਮ ਲਗਾ ਰਹੇ ਹੋ | ਇਨਾਮ ਦੇ ਲਾਲਚ ਵਿਚ ਗੰਗੂ ਮੋਰਿੰਡੇ ਦੇ ਕੋਤਵਾਲ ਕੋਲ ਗਿਆ ਅਤੇ ਮਾਤਾ ਜੀ ਅਤੇ ਸਾਹਿਬ ਜਾਦਿਆਂ ਦੀ ਖਬਰ ਉਸਨੂੰ ਦੇ ਦਿੱਤੀ | ਦੁਸਰੇ ਦਿਨ ਗੰਗੂ ਨੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਗੁਰਦੁਆਰਾ ਸ਼੍ਰੀ ਰਥ ਸਾਹਿਬ ਵਾਲੇ ਸਥਾਨ ਤੇ ਮੋਰਿੰਡਾ ਪੁਲਸ ਦੇ ਹਵਾਲੇ ਕਰ ਦਿੱਤਾ | ਮੋਰਿੰਡੇ ਲਿਆ ਕੇ ਪੁਲਿਸ ਨੇ ਉਹਨਾਂ ਨੁੰ ਰਾਤ ਨੂੰ ਇਥੇ ਨਜ਼ਰਬੰਦ ਰਖਿਆ ਗਿਆ | ਉਸ ਸਥਾਨ ਤੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਸਥਿਤ ਹੈ | ਆਗਲੀ ਸਵੇਰ ਉਹਨਾਂ ਨੂੰ ਸਰਹਿੰਦ ਲਿਜਾਣ ਲਈ ਕੋਤਵਾਲੀ ਤੋਂ ਇਸ ਸਥਾਨ ਤੇ ਲੈ ਕੇ ਆਏ | ਇਥੇ ਆ ਕੇ ਪਤਾ ਲਗਿਆ ਕੇ ਰਥ ਦਾ ਪਹੀਆ ਟੁਟ ਗਿਆ ਹੈ | ਜਿਸ ਨੂੰ ਇਥੋਂ ਦੇ ਮਿਸਤਰੀ ਤੋਂ ਠੀਕ ਕਰਵਾਇਆ ਗਿਆ | ਉਹਨੀ ਦੇਰ ਮਾਤਾ ਜੀ ਅਤੇ ਸਾਹਿਬਜਾਦਿਆਂ ਨੇ ਇਥੇ ਇੰਤਜਾਰ ਕੀਤਾ | ਇਥੇ ਬੈਠਿਆ ਉਹਨਾਂ ਨੇ ਖੂਹ ਤੋਂ ਪਾਣੀ ਪੀਤਾ ਰਥ ਠੀਕ ਕਰਵਾ ਕੇ ਫ਼ੇਰ ਉਹਨਾਂ ਨੁੰ ਇਥੋਂ ਲਿਜਾ ਕੇ ਸੁਬਾ-ਏ-ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ਹੀਦਗੰਜ ਸਾਹਿਬ, ਮੋਰਿੰਡਾ

ਕਿਸ ਨਾਲ ਸੰਬੰਧਤ ਹੈ :-
  • ਮਾਤਾ ਗੁਜਰੀ,
  • ਸਾਹਿਬਜਾਦਾ ਜੋਰਾਵਰ ਸਿੰਘ ਜੀ
  • ਸਾਹਿਬਜਾਦਾ ਫ਼ਤਿਹ ਸਿੰਘ ਜੀ

  • ਪਤਾ :-
    ਪ੍ਰੇਮ ਨਗਰ, ਮੋਰਿੰਡਾ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com