ਗੁਰਦੁਆਰਾ ਸ਼੍ਰੀ ਸਦਾਬਰਤ ਸਾਹਿਬ ਜ਼ਿਲਾ ਤੇ ਸ਼ਹਿਰ ਰੋਪੜ ਵਿਚ ਸਥਿਤ ਹੈ | ਇਹ ਸਥਾਨ ਰੋਪੜ ਅਨੰਦਪੁਰ ਸਾਹਿਬ ਸੜਕ ਤੇ ਸਥਿਤ ਹੈ | ਇਹ ਸਥਾਨ ਚਾਰ ਗੁਰੂ ਸਾਹਿਬ ਦੀ ਚਰਨ ਛੋ ਪ੍ਰਾਪਤ ਹੈ |
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਡਰੋਲੀ ਭਾਈ ਤੋਂ ਚਲ ਕੇ ਇਥੇ ਆਏ | ਗੁਰੂ ਸਾਹਿਬ ਨੇ ਕਈ ਜਗਹ ਲੰਗਰ ਦੀ ਪ੍ਰਥਾਰ ਲਾਈ ਅਤੇ ਦੁਆਬੇ ਦੀ ਸੰਗਤ ਲਈ ਹੋਰ ਕਈ ਤਰਹਾਂ ਦੇ ਚੰਗੇ ਕਮ ਸ਼ੁਰੂ ਕੀਤੇ | ਦੁਸਰੀ ਵਾਰ ਗੁਰੂ ਸਹਿਬ ਮਹਿਰਾਜ, ਬਠਿੰਡਾ ਦੀ ਜੰਗ ਜਿਤ ਕੇ ਕੀਰ ਤ ਪੁਰ ਸਾਹਿਬ ਨੂੰ ਜਾਂਦੇ ਹੋਏ ਇਥੇ ਰੁਕੇ |
ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾਂਦੇ ਹੋਏ ਇਥੇ ਰੁਕੇ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਬਹੁਤ ਸੰਗਤ ਉਹਨਾਂ ਦੇ ਦਰਸ਼ਨਾ ਲਈ ਆਈ |
ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਬਿਹਾਰ ਅਤੇ ਅਸਾਮ ਨੂੰ ਜਾਂਦੇ ਹੋਏ ਇਥੇ ਕੁਝ ਦੇਰ ਲਈ ਰੁਕੇ|
ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਪਹਿਲੀ ਵਾਰ ਬਿਹਾਰ ਤੋਂ ਵਾਪਸੀ ਦੇ ਸਮੇਂ ਆਏ | ਬਾਅਦ ਵਿਚ ਗੁਰੂ ਸਾਹਿਬ ਕਈ ਵਾਰ ਅਨੰਦਪੁਰ ਸਾਹਿਬ ਤੋਂ ਆਉਂਦੇ ਜਾਂਦੇ ਹੋਏ ਇਥੇ ਰੁਕੇ | ਇਸ ਸਥਾਨ ਤੇ ਮਾਤਾ ਗੁਜਰੀ ਜੀ, ਮਾਤਾ ਸੁੰਦਰ ਕੋਰ ਜੀ ਅਤੇ ਮਾਤਾ ਸਾਹਿਬ ਕੋਰ ਜੀ ਵੀ ਆਏ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਸਦਾਬਰਤ ਸਾਹਿਬ, ਰੋਪੜ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
ਸ਼੍ਰੀ ਗੁਰੂ ਤੇਗ ਬਹਾਦਰ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਰੋਪੜ ਸ਼ਹਿਰ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|