ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬੁਰਮਮਾਜਰਾ, ਤਹਿ ਮੋਰਿੰਡਾ ਜ਼ਿਲ੍ਹਾ ਰੋਪੜ ਵਿੱਚ ਸਥਿਤ ਹੈ। ਇਸ ਨੂੰ ਗੁਰਦੁਆਰਾ ਸ੍ਰੀ ਦੀਦਾਰਸਰ ਸਾਹਿਬ ਵੀ ਕਿਹਾ ਜਾਂਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 1704 ਵਿਚ ਇਥੇ ਆਏ ਸਨ। ਸ੍ਰੀ ਅਨੰਦਪੁਰ ਸਾਹਿਬ ਛਡਣ ਅਤੇ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ ਗੁਰੂ ਸਾਹਿਬ ਕੋਟਲਾ ਨਿਹੰਗ ਖਾਨ ਪੰਹੁਚੇ | ਜਖਮੀ ਭਾਈ ਬਚਿਤਰ ਸਿੰਘ ਜੀ ਨੂੰ ਨਿਹੰਗ ਖਾਨ ਦੀ ਹਵੇਲੀ ਵਿਚ ਛੱਡ ਕੇ ਗੁਰੂ ਸਾਹਿਬ ਦੋ ਵੱਡੇ ਸਾਹਿਬਜ਼ਾਦਾ ਜੀ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਅਤੇ ਲਗਭਗ ਚਾਲੀ ਸਿੱਖਾਂ ਦੇ ਨਾਲ ਪਿੰਡ ਬ੍ਰਾਹਮਣ ਮਾਜਰਾ ਪੰਹੁਚੇ | ਉਥੇ ਰਾਤ ਕਟਣ ਤੋਂ ਬਾਦ ਦੁਸਰੇ ਦਿਨ ਗੁਰੂ ਸਾਹਿਬ ਇਥੇ ਪਿੰਡ ਬੁਰਮਾਜਰਾ ਦੇ ਬਾਹਰਵਾਰ ਪਹੁੰਚੇ ਸਨ. ਉਨ੍ਹਾਂ ਸਮਿਆਂ ਵਿਚ ਇਹ ਜਗ੍ਹਾ ਸੰਘਣਾ ਜੰਗਲ ਅਤੇ ਇਕ ਥੇਹ ਸੀ. ਗੁਰੂ ਸਾਹਿਬ ਨੇ ਇਥੇ ਖੂਹ ਤੇ ਜੱਲ ਛਕਿਆ ਅਤੇ ਆਰਾਮ ਕੀਤਾ, ਗੁਰੂ ਸਾਹਿਬ ਦੇ ਨਾਲ ਸਿੱਖਾਂ ਨੇ ਵੀ ਪਾਣੀ ਪੀਤਾ ਅਤੇ ਆਪਣੇ ਘੋੜਿਆਂ ਨੂੰ ਵੀ ਜੱਲ ਛਕਾਇਆ. ਇਕ ਮੁਖਬਰ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਔਰੰਗਜ਼ੇਬ ਦੀ ਫੌਜ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ। ਗੁਰੂ ਸਾਹਿਬ ਨੇ ਸਿੱਖਾਂ ਨਾਲ ਵਿਚਾਰ ਵਟਾਂਦਰੇ ਕਰਕੇ ਚਮਕੌਰ ਸਾਹਿਬ ਲਈ ਰਵਾਨਾ ਕੀਤਾ, ਜਿਥੇ ਉਹਨਾਂ ਨੇ ਕੱਚੀ ਗੜੀ ਵਿਖੇ ਡੇਰਾ ਲਾਇਆ ਅਤੇ ਮੁਗਲਾਂ ਨਾਲ ਚਮਕੌਰ ਦੀ ਜੰਗ ਲੜੀ।
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਬੁਰਮਮਾਜਰਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਪਿੰਡ :- ਬੁਰਮਮਾਜਰਾ
ਤਹਿਸੀਲ :- ਮੋਰਿੰਡਾ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|