ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਜ਼ਿਲ੍ਹਾ ਰੋਪੜ ਦੇ ਕੀਰਤਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਦੁਆਰਾ ਸ੍ਰੀ ਤੀਰ ਸਾਹਿਬ ਤੋਂ ਤੀਰ ਚਲਾ ਕੇ ਇਸ ਅਸਥਾਨ ਨੂੰ ਪ੍ਰਗਟ ਕੀਤਾ। ਇਸੇ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦਾ ਅੰਤਿਮ ਸੰਸਕਾਰ ਇਸ ਅਸਥਾਨ ਤੇ ਹੋਇਆ | ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ ਬਾਬਾ ਰਾਮ ਰਾਏ ਜੀ ਦੇ ਅਸਥ ਵੀ ਇਥੇ ਹੀ ਜਲ ਪ੍ਰਵਾਹ ਕਿਤੇ | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁਤਰ ਬਾਬਾ ਅਨੀ ਰਏ ਜੀ ਨੇ ਵੀ ਆਪਣਾ ਸ਼ਰੀਰ ਇਸੇ ਸਥਾਨ ਤੇ ਛਡਿਆ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਇਸ ਅਸਥਾਨ ਤੇ ਹੋਇਆ | ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੀ ਦੇ ਅਲੱਗ ਅਲੱਗ ਸਥਾਨ ਬਣੇ ਹੋਏ ਸਨ ਪਰ ਬਾਅਦ ਵਿਚ ਇਕ ਵੱਡਾ ਸਥਾਨ ਬਣਾ ਦਿੱਤਾ ਗਿਆ
ਤਸਵੀਰਾਂ ਲਈਆਂ ਗਈਆਂ :- ੨੬ ਨਵੰਬਰ ੨੦੦੬ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
ਪਤਾ:-
ਕੀਰਤਪੁਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
:- ੦੦੯੧੦੧੮੮੭-੨੩੮੨੩੯ |
|
|
|
|
|
|