ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜੇ ਸਾਹਿਬ ਜ਼ਿਲ੍ਹਾ ਰੋਪੜ ਵਿਚ ਕੀਰਤਪੁਰ ਸਾਹਿਬ ਦੇ ਨੇੜੇ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਇਸ ਸਥਾਨ ਸਰਸਾ ਨਦੀ ਦੇ ਕੰਡੇ ਤਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੁੰਦਰ ਕੋਰ ਜੀ, ਮਾਤਾ ਗੁਜਰ ਕੋਰ ਜੀ, ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੁਝਾਰ ਸਿੰਘ ਜੀ, ਸਾਹਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਫ਼ਤਿਹ ਸਿੰਘ ਜੀ ਇਕਠੇ ਆਏ | ਰਾਤ ਨੂੰ ਸਰਸਾ ਨਦੀ ਪਾਰ ਕਰਦਿਆਂ ਇਕ ਦੁਸਰੇ ਤੋਂ ਵਿਛੜ ਗਏ | ਕਈ ਸਿੰਘ ਸ਼ਹੀਦ ਹੋ ਗਏ | ਵਿਛਣ ਤੋਂ ਬਾਅਦ ਮਾਤਾ ਗੁਜਰੀ, ਸਾਹਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਫ਼ਤਿਹ ਸਿੰਘ ਜੀ ਗੰਗੂ ਰਸੋਈਏ ਦੇ ਨਾਲ ਉਸਦੇ ਪਿੰਡ ਸਹੇੜੀ ਆ ਗਏ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੁਝਾਰ ਸਿੰਘ ਜੀ ਅਤੇ ੪੦ ਸਿਖ ਰੋਪੜ ਹੁੰਦੇ ਹੋਏ ਚਮਕੋਰ ਸਾਹਿਬ ਵਲ ਚਲੇ ਗਏ | ਮਾਤਾ ਸੁੰਦਰ ਕੋਰ ਜੀ ਬਾਬਾ ਦੀਪ ਸਿੰਘ ਜੀ ਨਾਲ ਦਿੱਲੀ ਵਲ ਨੂੰ ਚਲੇ ਗਏ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜੇ ਸਾਹਿਬ, ਕੀਰਤਪੁਰ ਸਾਹਿਬ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਮਾਤਾ ਸੁੰਦਰ ਕੋਰ ਜੀ
ਮਾਤਾ ਗੁਜਰ ਕੋਰ ਜੀ
ਸਾਹਿਬਜਾਦਾ ਅਜੀਤ ਸਿੰਘ ਜੀ
ਸਾਹਿਬਜਾਦਾ ਜੁਝਾਰ ਸਿੰਘ ਜੀ
ਸਾਹਿਬਜਾਦਾ ਜੋਰਾਵਰ ਸਿੰਘ ਜੀ
ਸਾਹਿਬਜਾਦਾ ਫ਼ਤਿਹ ਸਿੰਘ ਜੀ
ਪਤਾ :-
ਕੀਰਤਪੁਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|