ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਕੀਰਤਪੁਰ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦੀ ਸਪੂਤਰੀ ਬੀਬੀ ਰੂਪ ਜੀ ਦਾ ਘਰ ਸੀ | ਬੀਬੀ ਜੀ ਦਾ ਵਿਆਹ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਪਸਰੁਰ ਦੇ ਭਾਈ ਖੇਮ ਕਰਨ ਜੀ ਨਾਲ ਹੋਇਆ | ਬੀਬੀ ਜੀ ਨੇ ਅਪਣੀ ਜਿੰਦਗੀ ਦਾ ਕਾਫ਼ੋ ਸਮਾਂ ਇਥੇ ਗੁਜਾਰਿਆ | ਉਹਨਾਂ ਛੋਹ ਪ੍ਰਾਪਤ ਕਈ ਵਸਤਾਂ ਇਥੇ ਸੰਭਾਲ ਕੇ ਰਖੀਆਂ ਗਈਆਂ ਹਨ | ਜਿਹਨਾਂ ਵਿਚੋਂ ਇਕ ਹਥ ਨਾਲ ਕਡਿਆ ਰੁਮਾਲ, ਇਕ ਪੋਥੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੈਲ਼ੀ ਟੋਪੀ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁਤਰ ਬਾਬਾ ਸ਼੍ਰੀ ਚੰਦ ਜੀ ਨੇ ਇਹ ਟੋਪੀ ਬਾਬਾ ਗੁਰਦਿੱਤਾ ਜੀ ਨੂੰ ਦਿਤੀ ਸੀ | ਬੀਬੀ ਜੀ ਨੂੰ ਇਹ ਵਸਤਾਂ ਬਾਬਾ ਗੁਰਦਿੱਤਾ ਜੀ ਦੀ ਪਤਨੀ ਜੋ ਕੇ ਬੀਬੀ ਜੀ ਦੇ ਦਾਦੀ ਜੀ ਸਨ ਉਹਨਾਂ ਨੇ ਦਿੱਤੀਆਂ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਕੀਰਤਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਬੀਬੀ ਰੂਪ ਜੀ

  • ਪਤਾ :-
    ਕੀਰਤਪੁਰ ਸਾਹਿਬ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com