ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੁਮਾਲਗੜ ਜ਼ਿਲ੍ਹਾ ਰੋਪੜ ਦੇ ਅਨੰਦਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਪੁਰਬ ਵਲ ਸਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬਜਾਦਿਆਂ ਨੂੰ ਸਿਖਲਾਈ ਦੇਇਆ ਕਰਦੇ ਸਨ ਅਤੇ ਨਾਲ ਨਾਲ ਇਥੇ ਕੁਸ਼ਤੀਆਂ ਅਤੇ ਹੋਰ ਕਈ ਤਰਹ ਦੇ ਮੁਕਾਬਲੇ ਵੀ ਕਰਵਾਏ ਜਂਦੇ ਸਨ | ਜਦ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਇਥੇ ਹੀ ਦਰਖਤ ਹੇਠ ਬਿਰਾਜਮਾਨ ਸਨ | ਸਿਖ ਫ਼ੋਜ ਨੇ ਨਿਸ਼ਾਨਚੀ ਭਾਈ ਮਾਨ ਸਿੰਘ ਜੀ ਦੀ ਅਗਵਾਈ ਵਿਚ ਪਹਾੜੀ ਫ਼ੋਜ ਨੂੰ ਡੱਟ ਕੇ ਮੁਕਾਬਲਾ ਦਿੱਤਾ| ਜੰਗ ਦੇ ਦੋਰਾਨ ਭਾਈ ਮਾਨ ਸਿੰਘ ਜਖਮੀ ਹੋ ਗਏ ਅਤੇ ਖਾਲਸੇ ਦਾ ਝੰਡਾ ਟੂਟ ਗਿਆ | ਸਿਪਾਹੀ ਨੇ ਆਕੇ ਗੁਰੂ ਸਾਹਿਬ ਨੂੰ ਇਹ ਜਾਣ ਕਾਰੀ ਦਿੱਤੀ | ਗੁਰੂ ਸਾਹਿਬ ਨੇ ਅਪਣੀ ਕੇਸਕੀ ਵਿਚੋ ਇਕ ਕਪੜੇ ਦ ਟੁਕੜਾ ਪਾੜ ਕੇ ਦਸਤਾਰ ਦੇ ਵਿਚ ਇਕ ਝੰਡੇ ਵਾਂਗ ਸਜਾ ਲਿਆ | ਅਤੇ ਕਿਹਾ ਅਜ ਤੋਂ ਬਾਅਦ ਖਾਲਸੇ ਦ ਝੰਡਾ ਕਦੇ ਵੀ ਨਹੀਂ ਝੁਕੇਗਾ | ਇਹ ਖਾਲਸੇ ਦੀ ਦਸਤਾਰ ਦਾ ਹਿਸਾ ਬਣਕੇ ਰਹੇਗਾ | ਸਾਹਿਬਜਾਦਾ ਅਜੀਤ ਸਿੰਘ ਜੀ ਜਿਹਨਾਂ ਦੀ ਉਮਰ ਸਿਰਫ਼ ੫ ਸਾਲ ਦੀ ਉਹਨਾਂ ਨੇ ਵੀ ਅਪਣੀ ਦਸਤਾਰ ਵਿਚ ਉਹ ਸਜਾਇਆ | ਉਸ ਦਿਨ ਤੋਂ ਬਾਅਦ ਫ਼ਰਾ ਦਸਤਾਰ ਵਿਚ ਸਜਾਉਣ ਦੀ ਪ੍ਰਥਾ ਚਲ ਪਈ | ਅਜ ਕਲ ਇਹ ਪ੍ਰਥਾ ਸਿਰਫ਼ ਨਿਹੰਗ ਸਿੰਘ ਹੀ ਸਜਾਉਂਦੇ ਹਨ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੁਮਾਲਗੜ, ਅਨੰਦਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਅਨੰਦਪੁਰ ਸਾਹਿਬ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com