ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਕਿਲਾ ਲੋਹਗੜ ਸਾਹਿਬ ਜ਼ਿਲ੍ਹਾ ਰੋਪੜ ਦੇ ਅਨੰਦਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਅਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਣਵਾਏ ਕਿਲਿਆਂ ਵਿਚੋਂ ਇਕ ਕਿਲਾ ਹੈ | ਇਹ ਕਿਲਾ ਸ਼੍ਰੀ ਅਨੰਦਪੁਰ ਸਾਹਿਬ ਦੇ ਬਾਹਰ ਦਖਣ ਵਲ ਬਣਿਆ ਸ਼੍ਰੀ ਅਨੰਦਗੜ ਸਾਹਿਬ ਤੋਂ ਬਾਅਦ ਦੁਸਰਾ ਸਭ ਤੋਂ ਮਜਬੂਤ ਅਤੇ ਖਾਸ ਕਿਲਾ ਹੈ | ਇਸ ਜਗਹ ਤੇ ਸਿਖ ਸੈਨਿਕਾਂ ਲਈ ਹਥਿਆਰ ਬਣਾਏ ਜਾਂਦੇ ਸਨ | ੧ ਸਪਤੰਬ ਰ ੧੭੦੦ ਵਿਚ ਪਹਾੜੀ ਫ਼ੋਜਾਂ ਨੇ ਇਕ ਹਾਥੀ ਲਿਆ ਕੇ ਦਰਵਾਜਾ ਤੋੜਨਾ ਚਾਹਿਆ | ਉਹਨਾਂ ਨੇ ਹਾਥੀ ਨੂੰ ਸ਼ਰਾਬ ਪਿਲਾ ਕੇ ਦਰਵਾਜੇ ਵਲ ਭੇਜਿਆ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਸਦਕਾ ਭਾਈ ਬਚਿਤਰ ਸਿੰਘ ਜੀ ਨੇ ਨਾਗਨੀ ਨਾਲ ਹਾਥੀ ਦੇ ਸਿਰ ਤੇ ਵਾਰ ਕੀਤਾ | ਜਖਮੀ ਹੋਇਆ ਹਾਥੀ ਉਲਟਾ ਪਹਾੜੀ ਫ਼ੋਜਾਂ ਨੂੰ ਹੀ ਮਾਰਨ ਲੱਗ ਗਿਆ | ਉਸੇ ਦਿਨ ਭਾਈ ਉਦੈ ਸਿੰਘ ਜੀ ਨੇ ਰਾਜਾ ਕੇਸਰੀ ਚੰਦ ਦਾ ਸਿਰ ਵੀ ਇਥੇ ਹੀ ਵਡਿਆ | ਪਹਾੜੀ ਰਾਜਿਆਂ ਨੇ ੧੭੦੦ ਤੋਂ ਲੈਕੇ ੧੭੦੫ ਤਕ ਕਈ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਪਰ ਇਸ ਕਿਲੇ ਤੇ ਹਮਲਾ ਕਰਨ ਤੋਂ ਡਰਦੇ ਰਹੇ ਕਿਊਂਕੇ ਉਹਨਾਂ ਤੋਂ ਇਸਦਾ ਦਰਵਾਜਾ ਨਹੀਂ ਸੀ ਤੋੜਿਆ ਜਾਣਾ | ਜਦੋਂ ਗੁਰੂ ਸਾਹਿਬ ਨੇ ੧੭੦੫ ਵਿਚ ਅਨੰਦਪੁਰ ਦਾ ਕਿਲਾ ਛਡਿਆ ਫ਼ੇਰ ਹੀ ਪਹਾੜੀ ਫ਼ੋਜ ਇਥੇ ਦਾਖਲ ਹੋ ਸਕੀ ਅਤੇ ਇਸ ਨੂੰ ਤਬਾਹ ਕੀਤਾ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਕਿਲਾ ਲੋਹਗੜ ਸਾਹਿਬ, ਅਨੰਦਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਸ਼੍ਰੀ ਅਨੰਦਪੁਰ ਸਾਹਿਬ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com