ਗੁਰਦੁਆਰਾ ਸ਼੍ਰੀ ਕੇਸਗੜ ਸਾਹਿਬ ਜ਼ਿਲ੍ਹਾ ਰੋਪੜ ਦੇ ਅਨੰਦਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਸ ਸਥਾਨ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਨਾਮ ਨਾਲ ਵੀ ਜਾਣਦੇ ਹਨ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਦੀਵਾਨ ਸਜਾਇਆ ਕਰਦੇ ਸਨ | ਇਥੇ ਹੀ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ | ਉਹਨਾਂ ਦਿਨਾ ਵਿਚ ਉਹ ਸਥਾਨ ਇਕ ਉਚੀ ਪਹਾੜੀ ਹੁੰਦੀ ਸੀ ਜੋ ਹੁਣ ਦੇ ਸਥਾਨ ਤੋਂ ਤਕਰੀਬਨ ੧੦-੧੫ ਫ਼ੁੱਟ ਉੱਚਾ ਸਥਾਨ ਸੀ | ਇਸ ਪਹਾੜੀ ਦੇ ਨਲ ਇਕ ਹੋਰ ਪਹਾੜੀ ਸੀ ਜਿਸ ਦਾ ਨਾਮ ਤੰਬੂ ਵਾਲੀ ਪਹਾੜੀ ਸੀ | ਉਸ ਪਹਾੜੀ ਤੇ ਖਾਲਸਾ ਸਿਰਜਣ ਵਾਲੇ ਦਿਨ ਇਕ ਤੰਭੂ ਲਗਿਆ ਹੋਇਆ ਸੀ ਪਰ ਅਜ ਉਹ ਮੋਜੂਦ ਨਹੀਂ ਹੈ | ਇਸੇ ਨਾਲ ਦੀਆਂ ਹੋਰ ਛੋਟੇ ਛੋਟੇ ਪਹਾੜ ਕੇਸਗੜ ਸਾਹਿਬ ਤੋਂ ਲੈਕੇ ਕਿਲਾ ਅਨੰਦਪੁਰ ਤਕ ਹੁੰਦੇ ਸਨ | ਕੇਸਗੜ ਦਾ ਕਿਲਾ ੧੬੯੯ ਵਿਚ ਬਣਿਆ | ਪਹਾੜੀ ਰਾਜਿਆਂ ਨੇ ੧੭੦੦ ਤੋਂ ਲੈਕੇ ੧੭੦੫ ਤਕ ਕਈ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ | ਪਰ ਕੇਸਗੜ ਸਾਹਿਬ ਦੇ ਚਾਰੇ ਪਾਸੇ ਕਿਲੇ ਹੋਣ ਕਰਕੇ ਪਹਾੜੀ ਫ਼ੋਜਾਂ ਇਥੇ ਤਕ ਕਦੇ ਵੀ ਨਹੀਂ ਪਹੁੰਚ ਸਕੀਆਂ | ਕੇਸਗੜ ਸਾਹਿਬ ਦੇ ਚਾਰੇ ਪਾਸੇ ਕਿਲਾ ਤਾਰਾਗੜ, ਆਗਮਗੜ ਫ਼ਤਿਹਗੜ ਅਤੇ ਅਨੰਦਗੜ ਸੀ | ਜਦੋਂ ਗੁਰੂ ਸਾਹਿਬ ਨੇ ੧੭੦੫ ਵਿਚ ਅਨੰਦਪੁਰ ਦਾ ਕਿਲ ਛਡਿਆ ਫ਼ੇਰ ਹੀ ਪਹਾੜੀ ਫ਼ੋਜ ਇਥੇ ਦਾਖਲ ਹੋ ਸਕੀ ਅਤੇ ਇਸ ਨੂੰ ਤਬਾਹ ਕੀਤਾ | ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਿਲਾਸਪੁਰ ਦੇ ਰਾਜੇ ਨੂੰ ਹਰਾ ਕੇ ਇਸ ਕਿਲੇ ਤੇ ਕਬਜਾ ਕੀਤਾ ਫ਼ੇਰ ਸਿਖ ਦੁਬਾਰਾ ਇਥੇ ਆਏ | ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਖਾਂ ਨੂੰ ਫ਼ਿਰ ਦੁਬਾਰਾ ਕਿਲਾ ਛਡਣਾ ਪਿਆ |
ਅਗਲੇ ਦਸ ਸਾਲ ਦੇ ਅੰਦਰ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਖ ਰਾਜ ਕਾਇਮ ਕੀਤਾ | ਇਸ ਦੇ ਨਾਲ ਹੀ ਸਿਖ ਮਿਸਲਾਂ ਕਾਇਮ ਹੋਈਆਂ ਪਟਿਆਲਾ ਰਾਜ ਕਾਇਮ ਹੋਇਆ | ਸ਼ੀ ਅਨੰਦਪੁਰ ਸਾਹਿਬ ਸਿਖਾਂ ਲਈ ਬਹੁਤ ਹੀ ਸੁਰਖਿਅਤ ਸਥਾਨ ਬਣਿਆ | ਤਖਤ ਸ਼੍ਰੀ ਕੇਸਗੜ ਸਾਹਿਬ ਗੁਰੂ ਸਾਹਿਬ ਦੀਆਂ ਬਹੁਤ ਇਤਿਹਾਸਕ ਵਸਤਾਂ ਮੋਜੂਦ ਹਨ ਜਿਨਾਂ ਵਿਚ ਗੁਰੂ ਸਾਹਿਬ ਦਾ ਖੰਡਾ, ਗੁਰੂ ਸਾਹਿਬ ਦੀ ਕਟਾਰ, ਆਦਿ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਕੇਸਗੜ ਸਾਹਿਬ, ਅਨੰਦਪੁਰ ਸਾਹਿਬ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਸ਼੍ਰੀ ਅਨੰਦਪੁਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
ਜਥੇਦਾਰ ਸ਼੍ਰੀ ਕੇਸਗੜ ਸਾਹਿਬ - 01887-232100, ਦਫ਼ਤਰ :- 01887-232023, 235224 Fax Number :-0091-1887-232523 |
|
|
|
|
|
|