ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਚਮਕੌਰ ਸਾਹਿਬ ਵਿਚ ਸਥਿਤ ਹੈ | ਇਸ ਸਥਾਨ ਦੇ ਆਸੇ ਪਾਸੇ ਦਾ ਮੈਦਾਨ ਚਮਕੋਰ ਦੀ ਜੰਗ ਦਾ ਮੈਦਾਨ ਸੀ | ਇਹ ਸਥਾਨ ਮੈਦਾਨੇ ਜੰਗ ਵਿਚ ਸ਼ਹੀਦ ਹੋਏ ਦੋ ਸਾਹਿਬਜਾਦਿਆਂ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰਿਆਂ ਅਤੇ ੪੦ ਸਿੰਘਾਂ ਦਾ ਅੰਗੀਠਾ ਸੰਸਕਾਰ ਸਥਾਨ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਸਿੰਘਾ ਸਮੇਤ ਗੁਰੂ ਸਹਿਬ ਨੇ ਚਮਕੋਰ ਸਾਹਿਬ ਵਿਚ ਗੜੀ ਡੇਰਾ ਲਾਇਆ | ਖੁਆਜਾ ਮਰਦੂਦ ਖਾਨ ਅਤੇ ਪਹਾੜੀ ਰਾਜਿਆਂ ਦੀ ੧੦ ਲਖ ਦੀ ਫ਼ੋਜ ਨੇ ਚਮਕੋਰ ਸਾਹਿਬ ਦੀ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ | ਸਿੰਘਾ ਨੇ ਗੜੀ ਵਿਚੋਂ ਮੁਗਲ ਫ਼ੋਜ ਦਾ ਮੁਕਬਲਾ ਸ਼ੁਰੂ ਕੀਤਾ | ੭ ਅਤੇ ੮ ਪੋਹ ਨੂੰ ਘਮਸਾਣ ਦੀ ਜੰਗ ਹੋਈ | ਗੋਲਾ ਬਾਰੂਦ ਖਤਮ ਹੋਣ ਤੋਂ ਬਾਅਦ ਸਿੰਘਾ ਨੇ ਨੰਗੀਆਂ ਤੇਗਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆਕੇ ਵੈਰੀਆਂ ਦੀ ਫ਼ੋਜਾਂ ਉਤੇ ਭੁਖੇ ਸ਼ੇਰਾਂ ਵਾਂਗ ਪੈ ਕੇ ਆਹੁ ਲਾਉਂਦੇ ਰਹੇ | ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੁਝਾਰ ਸਿੰਘ ਜੀ ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ ਭਾਈ ਹਿਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਅਤੇ ੪੦ ਸਿੰਘਾ ਨੇ ਹਜਾਰਾਂ ਵੈਰੀਆਂ ਨੂੰ ਤਲਵਾਰਾਂ ਅਤੇ ਤੀਰਾਂ ਨਾਲ ਮੋਤ ਦੇ ਘਾਟ ਉਤਾਰ ਕੇ ਆਪ ਸ਼ਹੀਦ ਹੋ ਗਏ | ਸਾਹਿਬਜਾਦਿਆਂ, ਤਿੰਨ ਪਿਆਰਿਆਂ ਅਤੇ ੪੦ ਸਿੰਘਾਂ ਦਾ ਸੰਸਕਾਰ ਬੀਬੀ ਸ਼ਰਨ ਕੋਰ ਜੀ ਪਿੰਡ ਫ਼ਰੀਦ ਗੜੀ ਵਾਲਿਆਂ ਨੇ ਕੀਤਾ
ਮੁਸਲਮਾਨ ਸ਼ਾਇਰ ਅਲਾ ਯਾਰ ਖਾਨ ਨੇ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਇਹ ਸ਼ੇਰ ਪੜਿਆ ਸੀ
“ ਬਸ ਇਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਏ ,
ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਏ.”
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ, ਚਮਕੌਰ ਸਾਹਿਬ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬਜਾਦਾ ਅਜੀਤ ਸਿੰਘ ਜੀਸਾਹਿਬਜਾਦਾ ਜੁਝਾਰ ਸਿੰਘ ਜੀ
ਪਤਾ :-
ਚਮਕੌਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
:-0091-1881-260125 |
|
|
|
|
|
|