ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਜੰਗਸਰ ਸਾਹਿਬ ਪਾਤਸ਼ਾਹੀ ਛੇਂਵੀ ਪਿੰਡ ਬ੍ਰਾਹਮਣ ਮਾਜਰਾ, ਜ਼ਿਲ੍ਹਾ ਰੋਪੜ ਵਿੱਚ ਸਥਿਤ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੁਰੂਕਸ਼ੇਤਰ ਤੋਂ ਵਾਪਸ ਆਉਂਦੇ ਹੋਏ ਇਥੇ ਆਏ ਸਨ। ਗੁਰੂ ਸਾਹਿਬ ਦੇ ਨਾਲ 25 ਸਿੱਖ ਸਨ. ਇਥੇ ਆਉਣ ਤੋਂ ਪਹਿਲਾਂ ਗੁਰੂ ਸਾਹਿਬ ਪਿੰਡ ਘੜੂੰਆਂ ਵਿਖੇ ਰੁਕੇ ਸਨ। ਜਦੋਂ ਗੁਰੂ ਸਾਹਿਬ ਇਥੇ ਪਹੁੰਚੇ ਤਾਂ ਪਿੰਡ ਸਿੰਘ ਵਾਲੇ ਜਾਬਰ ਮੁਸਲਮਾਨ ਇਕ ਨਵੀਂ ਵਿਆਹੀ ਬ੍ਰਾਹਮਣ ਲੜਕੀ ਦਾ ਡੋਲਾ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਗੁਰੂ ਸਾਹਿਬ ਦੁਆਰਾ ਰੋਕਣ ਤੋਂ ਬਾਅਦ ਵੀ ਉਹ ਨਹੀਂ ਰੁਕੇ। ਗੁਰੂ ਸਾਹਿਬ ਨੇ ਜਾਬਰਾਂ ਉੱਤੇ ਹਮਲਾ ਕਰ ਦਿੱਤਾ, ਸ਼ਾਮ ਤੱਕ ਬਹੁਤੇ ਸਿੰਘ ਸ਼ਹੀਦ ਹੋ ਗਏ ਸਨ। ਗੁਰੂ ਸਾਹਿਬ ਨੇ ਰਾਤ ਨੂੰ ਕੀਰਤਪੁਰ ਸਾਹਿਬ ਤੋਂ ਹੋਰ ਸਿੰਘਾਂ ਨੂੰ ਬੁਲਾਇਆ। ਅਗਲੇ ਦਿਨਾਂ ਵਿਚ ਲੜਾਈ ਵਿਚ ਮੁਸਲਮਾਨਾਂ ਦੀਆਂ ਫ਼ੌਜਾਂ ਹਾਰ ਗਈਆਂ ਅਤੇ ਬ੍ਰਾਹਮਣ ਲੜਕੀ ਨੂੰ ਬਚਾਇਆ ਗਿਆ ਅਤੇ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਗੁਰੂ ਸਾਹਿਬ ਨੇ ਬ੍ਰਾਹਮਣਾਂ ਦੀ ਰਾਖੀ ਲਈ ਪਿੰਡ ਘੜੂੰਆਂ ਦੇ ਧਨੋਆ ਪਰਿਵਾਰ ਵਿਚੋਂ ਪੰਜ ਸਿੰਘ ਇਥੇ ਵਸਾਏ।

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਜੰਗਸਰ ਸਾਹਿਬ ਪਾਤਸ਼ਾਹੀ ਛੇਂਵੀ, ਬ੍ਰਾਹਮਣ ਮਾਜਰਾ

ਕਿਸ ਨਾਲ ਸੰਬੰਧਤ ਹੈ :-
  • ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਬ੍ਰਾਹਮਣ ਮਾਜਰਾ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com