ਗੁਰਦੁਆਰਾ ਸ਼੍ਰੀ ਗੁਰਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬ੍ਰਾਹਮਣ ਮਾਜਰਾ, ਜ਼ਿਲ੍ਹਾ ਰੋਪੜ ਵਿੱਚ ਸਥਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 1704 ਵਿਚ ਇਥੇ ਆਏ ਸਨ। ਸ੍ਰੀ ਅਨੰਦਪੁਰ ਸਾਹਿਬ ਛਡਣ ਅਤੇ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ ਗੁਰੂ ਸਾਹਿਬ ਕੋਟਲਾ ਨਿਹੰਗ ਖਾਨ ਪੰਹੁਚੇ | ਜਖਮੀ ਭਾਈ ਬਚਿਤਰ ਸਿੰਘ ਜੀ ਨੂੰ ਨਿਹੰਗ ਖਾਨ ਦੀ ਹਵੇਲੀ ਵਿਚ ਛੱਡ ਕੇ ਗੁਰੂ ਸਾਹਿਬ ਦੋ ਵੱਡੇ ਸਾਹਿਬਜ਼ਾਦਾ ਜੀ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਅਤੇ ਲਗਭਗ ਚਾਲੀ ਸਿੱਖਾਂ ਦੇ ਨਾਲ ਇਥੇ ਪਿੰਡ ਬ੍ਰਾਹਮਣ ਮਾਜਰਾ ਪੰਹੁਚੇ | ਇਥੇ ਰਾਤ ਕਟਣ ਤੋਂ ਬਾਅਦ ਦੁਸਰੇ ਦਿਨ ਦੀਵਾਨ ਸਜਾ ਕੇ ਗੁਰੂ ਸਾਹਿਬ ਅੱਗੇ ਬੂਰਮਾਜਰਾ ਹੁੰਦੇ ਹੋਏ ਚਮਕੌਰ ਸਾਹਿਬ ਵੱਲ ਚਲੇ ਗਏ | ਜਿਸ ਖੂਹ ਤੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਉਹ ਅਜ ਵੀ ਇਥੇ ਮੋਜੂਦ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗੁਰੂਗੜ੍ਹ ਸਾਹਿਬ, ਬ੍ਰਾਹਮਣ ਮਾਜਰਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਪਿੰਡ :- ਬ੍ਰਾਹਮਣ ਮਾਜਰਾ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|