ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਚਮਕੌਰ ਸਾਹਿਬ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ, ਸਰਸਾ ਨਦੀ ਪਾਰ ਕਰਕੇ ਰੋਪੜ (ਰੂਪ ਨਗਰ ) ਪੰਹੁਚੇ | ਉਥੇ ਰਾਤ ਕਟਕੇ ਚਲਦੇ ਚਲਦੇ ਗੁਰੂ ਸਾਹਿਬ ੭ ਪੋਹ ੧੭੬੧ ਨੂੰ ਚਮਕੌਰ ਸਾਹਿਬ ਇਸ ਸਥਾਨ ਤੇ ਪੰਹੁਚੇ | ਪਿੰਡ ਦੇ ਬਾਹਰ ਬਾਗ ਵਿਚ ਠਹਿਰਕੇ ਗੁਰੂ ਸਾਹਿਬ ਨੇ ੫ ਸਿੰਘਾ ਦੇ ਹੱਥ ਗੜੀ ਦੇ ਮਾਲਕ ਰਾਏ ਜਗਤ ਨੂੰ ਸੁਨੇਹਾ ਭੇਜਿਆ ਅਤੇ ਕੁਝ ਸਮਾਂ ਗੜੀ ਵਿਚ ਰੁਕਣ ਲਈ ਪੁਛਿਆ | ਗੁਰੂ ਸਾਹਿਬ ਦਾ ਸੁਨੇਹਾ ਸੁਣ ਕੇ ਰਾਏ ਜਗਤ ਮੁਗਲਾਂ ਤੋਂ ਡਰ ਗਿਆ ਅਤੇ ਗੜੀ ਦੇਣ ਤੋਂ ਇਨਕਾਰ ਕਰ ਦਿੱਤਾ | ਰਾਏ ਜਗਤ ਤਾ ਉਤਰ ਸੁਣਕੇ ਸਿੰਘ ਵਾਪਿਸ ਆ ਗਏ ਅਤੇ ਗੁਰੂ ਸਾਹਿਬ ਨੂੰ ਦਸਿਆ | ਗੁਰੂ ਸਾਹਿਬ ਨੇ ਇਕ ਸਿਖ ਨੂੰ ੫੦ ਮੋਹਰਾਂ ਦੇ ਕੇ ਰਾਏ ਜਗਤ ਦੇ ਭਾਈ ਰੂਪ ਚੰਦ ਕੋਲ ਭੇਜਿਆ ਅਤੇ ਉਸ ਤੋਂ ਅਪਣੀ ਜਗਹ ਦੇਣ ਲਈ ਕਿਹਾ | ਰੂਪ ਚੰਦ ਨੇ ੫੦ ਮੋਹਰਾਂ ਲੈ ਕੇ ਗੁਰੂ ਸਾਹਿਬ ਨੂੰ ਅੱਧੀ ਗੜੀ ਜੋ ਕੇ ਉਸਦੇ ਹਿਸੇ ਆਂਉਦੀ ਸੀ ਰੁਕਣ ਲਈ ਦੇ ਦਿੱਤੀ | ਗੁਰੂ ਸਾਹਿਬ, ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੁਝਾਰ ਸਿੰਘ ਜੀ ਅਤੇ ੪੦ ਸਿਖ ਗੜੀ ਵਿਚ ਚਲੇ ਗਏ | ਰਾਏ ਜਗਤ ਨੇ ਇਹ ਸਾਰੀ ਗਲ ਰੁਪਨਗਰ ਵਿਚ ਗੁਰੂ ਸਾਹਿਬ ਨੂੰ ਲੱਭ ਰਹੀ ਮੁਗਲ ਫ਼ੋਜ ਤਕ ਪੰਹੁਚਾ ਦਿੱਤੀ | ਮੁਗਲ ਫ਼ੋਜ ਨੇ ਆਕੇ ਗੜੀ ਨੂੰ ਘੇਰਾ ਪਾ ਲਿਆ | ਇਹ ਸਭ ਕੁਝ ਦੇਖਕੇ ਗੁਰੂ ਸਾਹਿਬ ਵੀ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ | ਅਤੇ ਫ਼ੇਰ ਇਸ ਸਥਾਨ ਤੇ ਚਮਕੋਰ ਸਾਹਿਬ ਦੀ ਜੰਗ ਹੋਈ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਚਮਕੌਰ ਸਾਹਿਬ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸਾਹਿਬਜਾਦਾ ਅਜੀਤ ਸਿੰਘ ਜੀ
ਸਾਹਿਬਜਾਦਾ ਜੁਝਾਰ ਸਿੰਘ ਜੀ
ਪਤਾ
:- ਚਮਕੌਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|