ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਕੀਰਤਪੁਰ ਸਾਹਿਬ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ ਸਾਹਿਬ ਚਾਂਦਨੀ ਚੋਂਕ ਵਾਲੇ ਸਥਾਨ ਤੇ ਸ਼ਹੀਦ ਕੀਤਾ ਗਿਆ ਤਾਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਵਲ ਚਲ ਪਏ | ਉਹਨਾਂ ਦੇ ਪਵਿਤਰ ਧੜ ਨੂੰ ਭਾਈ ਲਖੀ ਸ਼ਾਹ ਵਣਜਾਰਾ ਜੀ ਅਪਣੇ ਘਰ ਲੈ ਗਏ | ਮੁਗਲ ਰਾਜ ਹੋਣ ਕਰਕੇ ਮੁਹਿਕ ਸੰਸਕਾਰ ਕਰਨਾ ਅਸਾਨ ਨਹੀਂ ਸੀ | ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਾਲੇ ਸਥਾਨ ਤੇ ਉਹਨਾਂ ਨੇ ਚਿਖਾ ਰਚਕੇ ਘਰ ਨੂੰ ਅਗਨੀ ਭੇਂਟ ਕਰ ਰਾਤ ਵੇਲੇ ਧੜ ਦਾ ਸੰਸਕਾਰ ਕਰ ਦਿਤਾ | ਭਾਈ ਜੈਤਾ ਜੀ ਨੇ ਕੀਰਤਪੁਰ ਸਾਹਿਬ ਪੰਹੁਚ ਕੇ ਗੁਰੂ ਸਾਹਿਬ ਦਾ ਸੀਸ ਇਥੇ ਰਖ ਦਿਤਾ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਲ ਕੇ ਇਥੇ ਆਏ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਆਦਰ ਸਹਿਤ ਸ਼੍ਰੀ ਅਨੰਦਪੁਰ ਸਾਹਿਬ ਲੈ ਗਏ ਅਤੇ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਵਾਲੇ ਸਥਾਨ ਤੇ ਸੰਸਕਾਰ ਕੀਤਾ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ, ਕੀਰਤਪੁਰ ਸਾਹਿਬ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਤਗੇ ਬਹਾਦਰ ਸਾਹਿਬ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਭਾਈ ਜੈਤਾ ਜੀ
ਪਤਾ
:- ਕੀਰਤਪੁਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|