ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਜ਼ਿਲ੍ਹਾ ਰੋਪੜ ਦੇ ਸ਼ਹਿਰ ਸ਼੍ਰੀ ਆਨੰਦਪੁਰ ਸਾਹਿਬ ਵਿਚ ਸਥਿਤ ਹੈ | ਇਸ ਸਥਾਨ ਦੇ ਅੰਦਰ ਚਾਰ ਇਤਿਹਾਸਕ ਸਥਾਨ ਸਥਿਤ ਹਨ |
ਗੁਰਦੁਆਰਾ ਸ਼੍ਰੀ ਗੁਰੂ ਕੇ ਮਹਿਲ ਸਾਹਿਬ :- ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਪਿੰਡ ਮਖੋਵਾਲ ਦੀ ਇਹ ਜਮੀਨ ਬਿਲਾਸਪੁਰ ਦੇ ਰਾਜੇ ਦੀ ਵਿਧਵਾ ਗੁਲਾਬ ਦੇਵੀ ਕੋਲੋਂ ਖਰਿਦੀ | ਇਥੇ ਗੁਰੂ ਸਾਹਿਬ ਨੇ ਅਪਣੇ ਰਹਿਣ ਲਈ ਮਹਿਲ ਦੀ ਉਸਾਰੀ ਕਰਵਾਈ ਅਤੇ ਇਸ ਸ਼ਹਿਰ ਨੂੰ ਚਕ ਨਾਨਕੀ ਦਾ ਨਾਮ ਦਿੱਤਾ
ਗੁਰਦੁਆਰਾ ਸ਼੍ਰੀ ਭੋਰਾ ਸਾਹਿਬ :- ਗੁਰੂ ਕੇ ਮਹਿਲ ਦੇ ਵਿਹੜੇ ਵਿਚ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਇਕ ਭੋਰਾ ਸਾਹਿਬ ਬਣਵਾਇਆ ਜਿਥੇ ਗੁਰੂ ਸਾਹਿਬ ਤਪ ਕਰਦੇ ਸਨ |
ਗੁਰਦੁਆਰਾ ਸ਼੍ਰੀ ਥੱਡਾ ਸਾਹਿਬ :- ਇਸ ਸਥਾਨ ਤੇ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਸੰਗਤ ਨਾਲ ਬਚਨ ਕਰਿਆ ਕਰਦੇ ਸਨ ਅਤੇ ਉਹਨਾਂ ਦੀ ਦੁਖ ਵੀ ਸੁਣਿਆ ਕਰਦੇ ਸਨ | ਇਥੇ ਹੀ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਅਗੇ ਅਪਣਾ ਧਰਮ ਬਚਾਉਣ ਦੀ ਫ਼ਰਿਆਦ ਕਿਤੀ | ਅਤੇ ਉਸ ਤੋਂ ਬਾਅਦ ਬਾਲ ਗੋਬਿੰਦ ਰਾਏ ਜੀ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ) ਨੇ ਅਪਣੇ ਪਿਤਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਕੁਰਬਾਨੀ ਦੇਣ ਲਈ ਕਿਹਾ ਤਾਂ ਜੋ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਖਿਅ ਕਰੀ ਜਾ ਸਕੇ
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ :- ਇਸ ਸਥਾਨ ਤੇ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਦਿੱਲੀ ਨੂੰ ਜਾਣ ਤੋਂ ਪਹਿਲਾਂ ਇਕ ਨਾਰਿਆਲ ਅਤੇ ਪੰਜ ਪੈਸੇ ਦੇ ਕੇ ਭਾਈ ਉਦੈ ਸਿੰਘ ਜੀ ਅਤੇ ਬਾਬਾ ਗੁਰਦਿੱਤਾ ਜੀ ਤੋਂ ਬਾਲ ਗੋਬਿੰਦ ਰਾਏ ਜੀ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ) ਨੂੰ ਦਵਾ ਕੇ ਗੁਰਗੱਦੀ ਉਹਨਾਂ ਨੂੰ ਦਿੱਤੀ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਭੋਰਾ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਤੇਗਬਹਾਦਰ ਸਾਹਿਬ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਸ਼੍ਰੀ ਆਨੰਦਪੁਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|