ਗੁਰਦੁਆਰਾ ਭਾਈ ਬਚਿੱਤਰ ਸਿੰਘ ਜੀ ਸਾਹਿਬ ਜ਼ਿਲ੍ਹਾ ਰੋਪੜ ਦੇ ਪਿੰਡ ਕੋਟਲਾ ਨਿਹੰਗ ਖਾਨ ਵਿਚ ਸਥਿਤ ਹੈ। ਭਾਈ ਬਚਿੱਤਰ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਸਨ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਮੁਗਲ ਫੌਜ ਲਗਾਤਾਰ ਉਹਨਾਂ ਦਾ ਪਿੱਛਾ ਕਰ ਰਹੀ ਸੀ। ਦੁਸ਼ਮਣਾਂ ਦੀ ਫੌਜ ਨਾਲ ਜੰਗ ਵਿਚ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਏ ਗੁਰੂ ਸਾਹਿਬ ਨੇ ਭਾਈ ਸਾਹਿਬ ਜੀ ਨੂੰ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿਖੇ ਛੱਡ ਕਿ ਅੱਗੇ ਚੱਲੇ ਗਏ। ਬੀਬੀ ਮੁਮਤਾਜ਼ ਜੀ ਰੋਪੜ ਦੇ ਨਿਹੰਗ ਖਾਨ ਦੀ ਧੀ ਸਨ। ਬੀਬੀ ਮੁਮਤਾਜ਼ ਇੱਕ ਕਮਰੇ ਵਿੱਚ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰ ਰਹੇ ਸਨ । ਜਦੋਂ ਮੁਗਲ ਫੌਜ ਨੂੰ ਪਤਾ ਲੱਗਿਆ ਕਿ ਹਵੇਲੀ ਵਿਖੇ ਕੁਝ ਸਿੱਖ ਸਨ। ਉਹ ਆਏ ਅਤੇ ਇਸ ਬਾਰੇ ਪੁੱਛਗਿੱਛ ਕੀਤੀ। ਕੋਟਲਾ ਨਿਹੰਗ ਖਾਨ ਨੇ ਮੁਗਲ ਫ਼ੋਜ਼ ਨੂੰ ਦਸਿਆ ਵੀ ਇਸ ਕਮਰੇ ਵਿਚ ਉਹਨਾਂ ਦੀ ਬੇਟੀ ਬੀਬੀ ਮੁਮਤਾਜ਼ ਆਪਣੇ ਪਤੀ ਦੀ ਦੇਖ ਭਾਲ ਕਰ ਰਹੇ ਹਨ | ਇਹ ਗਲ ਸੁਣ ਕੇ ਮੁਗਲ ਫ਼ੋਜ਼ ਉਸ ਕਮਰੇ ਵਿਚ ਨਹੀਂ ਗਈ ਅਤੇ ਉਸ ਜਗਹ ਤੋਂ ਚਲੀ ਗਈ | ਜਦੋਂ ਬੀਬੀ ਮੁਮਤਾਜ਼ ਜੀ ਨੇ ਆਪਣੇ ਪਿਤਾ ਨੂੰ ਇਹ ਕਹਿੰਦੇ ਸੁਣਿਆ ਤਾਂ ਉਹਨਾਂ ਨੇ ਉਸੇ ਸਮੇਂ ਤੋਂ ਹੀ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨਣ ਦਾ ਫ਼ੈਸਲਾ ਕੀਤਾ। ਭਾਈ ਬਚਿੱਤਰ ਸਿੰਘ ਦੇ ਅਕਾਲ ਚਲਾਣਾ ਤੋਂ ਬਾਅਦ, ਉਹਨਾਂ ਨੇ ਅਣਵਿਆਹੇ ਰਹਿਣ ਦੀ ਚੋਣ ਕੀਤੀ ਅਤੇ ਭਾਈ ਬਚਿੱਤਰ ਸਿੰਘ ਦੀ ਵਿਧਵਾ ਦੀ ਤਰ੍ਹਾਂ ਰਹਿਣਾ ਚੁਣਿਆ। ਬੀਬੀ ਮੁਮਤਾਜ਼ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਕਈ ਸਾਲ ਗੁਰਦੁਆਰਾ ਯਾਦਗਾਰ ਬੀਬੀ ਮੁਮਤਾਜ਼ ਜੀ ਸਾਹਿਬ, ਬਾਰੀ ਵਾਲੇ ਸਥਾਨ ਤੇ ਗੁਜਾਰੇ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਭਾਈ ਬਚਿੱਤਰ ਸਿੰਘ ਜੀ ਸਾਹਿਬ, ਕੋਟਲਾ ਨਿਹੰਗ ਖਾਨ
ਕਿਸ ਨਾਲ ਸੰਬੰਧਤ ਹੈ:-
ਭਾਈ ਬਚਿੱਤਰ ਸਿੰਘ ਜੀ
ਬੀਬੀ ਮੁਮਤਾਜ਼ ਜੀ
ਪਤਾ:-
ਨੇੜੇ ਗੁਰਦੁਆਰਾ ਸ਼੍ਰੀ ਭਠਾ ਸਾਹਿਬ, ਰੋਪੜ
ਪਿੰਡ :- ਕੋਟਲਾ ਨਿਹੰਗ ਖਾਨ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|