ਗੁਰਦੁਆਰਾ ਸ਼੍ਰੀ ਭਾਈ ਜੈਤਾ ਜੀ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਅਨੰਦਪੁਰ ਸਾਹਿਬ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ ਸਾਹਿਬ ਚਾਂਦਨੀ ਚੋਂਕ ਵਾਲੇ ਸਥਾਨ ਤੇ ਸ਼ਹੀਦ ਕੀਤਾ ਗਿਆ ਤਾਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਵਲ ਚਲ ਪਏ | ਉਹਨਾਂ ਦੇ ਪਵਿਤਰ ਧੜ ਨੂੰ ਭਾਈ ਲਖੀ ਸ਼ਾਹ ਵਣਜਾਰਾ ਜੀ ਅਪਣੇ ਘਰ ਲੈ ਗਏ | ਮੁਗਲ ਰਾਜ ਹੋਣ ਕਰਕੇ ਮੁਹਿਕ ਸੰਸਕਾਰ ਕਰਨਾ ਅਸਾਨ ਨਹੀਂ ਸੀ | ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਾਲੇ ਸਥਾਨ ਤੇ ਉਹਨਾਂ ਨੇ ਚਿਖਾ ਰਚਕੇ ਘਰ ਨੂੰ ਅਗਨੀ ਭੇਂਟ ਕਰ ਰਾਤ ਵੇਲੇ ਧੜ ਦਾ ਸੰਸਕਾਰ ਕਰ ਦਿਤਾ | ਭਾਈ ਜੈਤਾ ਜੀ ਨੇ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ, ਕੀਰਤਪੁਰ ਸਾਹਿਬ ਪੰਹੁਚ ਕੇ ਗੁਰੂ ਸਾਹਿਬ ਦਾ ਸੀਸ ਇਥੇ ਰਖ ਦਿੱਤਾ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਲ ਕੇ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਆਏ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਆਦਰ ਸਹਿਤ ਸ਼੍ਰੀ ਅਨੰਦਪੁਰ ਸਾਹਿਬ ਲੈ ਗਏ ਅਤੇ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਵਾਲੇ ਸਥਾਨ ਤੇ ਸੰਸਕਾਰ ਕੀਤਾ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ "ਰਂਗਰੇਟਾ ਗੁਰੂ ਕ ਬੇਟਾ" ਕਹਿ ਕੇ ਨਿਵਾਜਿਆ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਭਾਈ ਜੈਤਾ ਜੀ, ਅਨੰਦਪੁਰ ਸਾਹਿਬ
ਕਿਸ ਨਾਲ ਸੰਬੰਧਤ ਹੈ:-
ਭਾਈ ਜੈਤਾ ਜੀ (ਭਾਈ ਜੀਵਨ ਸਿੰਘ )
ਪਤਾ
:- ਅਨੰਦਪੁਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|