ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਭਠਾ ਸਾਹਿਬ ਜ਼ਿਲ੍ਹਾ ਤੇ ਸ਼ਹਿਰ ਰੋਪੜ ਵਿਚ ਸਥਿਤ ਹੈ | ਇਹ ਸਥਾਨ ਰੋਪੜ ਚੰਡੀਗੜ ਸੜਕ ਤੇ ਸਥਿਤ ਹੈ ਅਤੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਚਰਨ ਛੋ ਪ੍ਰਾਪਤ ਹੈ | ਪਹਿਲੀ ਵਾਰ ਗੁਰੂ ਸਾਹਿਬ ਇਥੇ ਭੰਗਾਣੀ ਦੀ ਜੰਗ ਜਿਤਣ ਤੋਂ ਬਾਅਦ ਗੁਰਦੁਆਰਾ ਸ਼੍ਰੀ ਬਾਓਲੀ ਸਾਹਿਬ ਜ਼ੀਰਕਪੁਰ, ਗੁਰਦੁਆਰਾ ਸ਼੍ਰੀ ਨਾਡਾ ਸਾਹਿਬ, ਹੁੰਦੇ ਹੋਏ ਇਥੇ ਆਏ | ਜਦੋਂ ਗੁਰੂ ਸਾਹਿਬ ਨੇ ਇਥੇ ਇਕ ਕਮ ਕਰਨ ਵਾਲੇ ਬੰਦੇ ਨੂੰ ਵਿਸ਼ਰਾਮ ਕਰਨ ਲਈ ਜਗਹ ਬਾਰੇ ਪੁਛਿਆ ਤਾਂ ਉਸ ਨੇ ਚਲਦੇ ਭਠੇ ਵਲ ਇਸ਼ਾਰਾ ਕਰ ਦਿੱਤਾ | ਜਦੋਂ ਹੀ ਗੁਰੂ ਸਾਹਿਬ ਦੇ ਘੋੜੇ ਨੇ ਅਪਣਾ ਪੋੜ ਭਠੇ ਤੇ ਰਖਿਆ ਭਠਾ ਠੰਡਾ ਹੋ ਗਿਆ ਅਯੇ ਗੁਰੂ ਸਾਹਿਬ ਨੇ ਉਸ ਦੇ ਉਤੇ ਅਪਣਾ ਆਸਣ ਲਾਇਆ | ਜਦੋਂ ਚੋਧਰੀ ਨਿਹੰਗ ਖਾਨ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਉਸਨੇ ਆ ਕੇ ਗੁਰੂ ਸਹਿਬ ਨੂੰ ਬੜੇ ਆਦਰ ਸਤਿਕਾਰ ਨਾਲ ਅਪਣੇ ਕਿਲੇ ਵਿਚ ਲੈ ਗਿਆ | ਦੁਸਰੀ ਵਾਰ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਇਥੇ ਚੋਧਰੀ ਨਿਹੰਗ ਖਾਨ ਦੇ ਪੁਤਰ ਆਲਮ ਖਾਨ ਦੇ ਮਗਣੇ ਤੇ ਆਏ | ਤਿਸਰੀ ਵਾਰ ਗੁਰੂ ਸਾਹਿਬ ਇਥੇ ਕੁਰਕਸ਼ੇਤਰਾ ਤੋਂ ਵਾਪਸੀ ਸਮੇਂ ਆਏ | ਚੋਥੀ ਤੇ ਆਖਰੀ ਵਾਰ ਗੁਰੂ ਸਾਹਿਬ ਇਥੇ ਸ਼੍ਰੀ ਅਨੰਦਪੁਰ ਸਾਹਿਬ ਹਮੇਸ਼ਾ ਲਈ ਛਡਣ ਤੋਂ ਬਾਆਦ ਆਏ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਭਠਾ ਸਾਹਿਬ, ਰੋਪੜ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੁ ਗੋਬਿੰਦ ਸਿੰਘ ਜੀ

  • ਪਤਾ:-
    ਰੋਪੜ ਸ਼ਹਿਰ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ :- 0091-1881-222932
     

     
     
    ItihaasakGurudwaras.com