ਗੁਰਦੁਆਰਾ ਸ਼੍ਰੀ ਬਾਣਗੜ ਸਾਹਿਬ ਜਿਲ੍ਹਾ ਰੋਪੜ ਦੀ ਤਹਿਸੀਲ ਨੁਰਪੁਰ ਬੇਦੀ ਦੇ ਪਿੰਡ ਸਿੰਬਲਮਾਜਰਾ ਵਿਚ ਸਥਿਤ ਹੈ ਔਰੰਗਜ਼ੇਬ ਦੇ ਆਦੇਸ਼ਾਂ ਤੇ, ਉਸਦਾ ਜਰਨੈਲ ਸੈਦ ਖਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਤੋਂ ਇਥੇ ਆਇਆ ਸੀ। ਰਸਤੇ ਵਿਚ ਉਹ ਆਪਣੀ ਭੈਣ ਨਸੀਰਾਂ ਨੂੰ ਮਿਲਿਆ ਜਿਸਨੇ ਉਸਨੂੰ ਗੁਰੂ ਸਾਹਿਬ ਨੂੰ ਗ੍ਰਿਫਤਾਰ ਨਾ ਕਰਨ ਦੀ ਸਲਾਹ ਦਿੱਤੀ, ਪਰ ਉਸਨੇ ਕੋਈ ਧਿਆਨ ਨਹੀਂ ਦਿੱਤਾ। ਤਦ ਉਸਦੀ ਭੈਣ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਉਹ ਮੇਰੇ ਭਰਾ ਤੇ ਮਿਹਰਬਾਨੀ ਕਰੇ ਅਤੇ ਉ ਸ ਨੂੰ ਸਮਤ ਬਖਸ਼ੋ। ਦੂਜੇ ਪਾਸੇ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ, ਇੱਕ ਤੀਰ ਮਾਰਿਆ, ਜੋ ਇਥੇ ਸਿੰਬਲ ਦੇ ਦਰੱਖਤ ਤੇ ਲੱਗਿਆ। ਸੈਦ ਖਾਨ ਨੇ ਤੀਰ ਵੱਲ ਵੇਖਿਆ, ਉਸਨੇ ਸੋਚਿਆ ਗੁਰੂ ਸਾਹਿਬ ਜ਼ਰੂਰ ਕੋਈ ਜਾਦੂਗਰ ਹੋਣਗੇ। ਅਗਲੇ ਹੀ ਪਲ ਵਿਚ ਇਕ ਹੋਰ ਤੀਰ ਆਇਆ ਅਤੇ ਸੈਦ ਖ਼ਾਨ ਦੇ ਮੰਜੇ ਦੇ ਪਾਵੇ ਵਿਚ ਵਜਿਆ। ਅਤੇ ਇਸਦੇ ਨਾਲ ਇੱਕ ਚਿਠੀ ਲਿਖ ਕੇ ਭੇਜੀ ਜਿਸਤੇ ਲਿਖਿਆ ਹੋਇਆ ਸੀ. ਕਿ ਮੈਂ ਕੋਈ ਜਾਦੂਗਰ ਨਹੀਂ ਹਾਂ. ਇਹ ਮੇਰਾ ਅਭਿਆਸ ਹੈ. ਜਦੋਂ ਸੈਦ ਖਾਨ ਨੇ ਇਹ ਪੜ੍ਹਿਆ ਤਾਂ ਉਸਨੇ ਸੋਚਣ ਲੱਗਾ ਕਿ ਗੁਰੂ ਸਾਹਿਬ ਸੱਚਮੁੱਚ ਇਕ ਮਹਾਪੁਰਖ ਹਨ ਜੋ ਤੁਹਾਡੇ ਮਨ ਅਤੇ ਦਿਲ ਨੂੰ ਪੜ੍ਹ ਸਕਦੇ ਹਨ । ਫਿਰ ਉਸਨੂੰ ਆਪਣੀ ਭੈਣ ਦੀ ਪ੍ਰਾਰਥਨਾ ਵੀ ਦੀ ਯਾਦ ਆਈ. ਉਸਦੇ ਮਨ ਦਾ ਹੰਕਾਰ ਦੂਰ ਹੋ ਗਿਆ ਅਤੇ ਉਹ ਗੁਰੂ ਸਾਹਿਬ ਦੀ ਦਰਸ਼ਨ ਕਰਨ ਦੀ ਕਾਮਨਾ ਕਰਨ ਲੱਗਾ. ਗੁਰੂ ਸਾਹਿਬ ਨੂੰ ਮਿਲਣ ਤੋਂ ਬਾਅਦ, ਉਹ ਗੁਰੂ ਸਾਹਿਬ ਦੇ ਸੇਵਕ ਬਣ ਗਿਆ.
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਬਾਣਗੜ ਸਾਹਿਬ, ਸਿੰਬਲਮਾਜਰਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਸਿੰਬਲਮਾਜਰਾ
ਤਹਿਸੀਲ :- ਨੁਰਪੁਰ ਬੇਦੀ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|