ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਥੜਾ ਸਾਹਿਬ (ਗੁਰੂ ਕੀ ਖੂਹੀ) ਪਾ:੯ (ਨੌਵੀਂ) ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਸਮਾਣਾ ਮੰਡੀ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਕਾਰਨ- ੧. ਔਰੰਗਜੇਬ ਸਿਰ ਪੈਗੰਬਰ ਦਾ ਜਨੂਨ ੨. ਹਿੰਦੂਆਂ ਦੇ ਤਿਲਕ-ਜੰਝੂ ਦੀ ਰਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਸ਼ਹਾਦਤ ਦਿੱਤੀ। ਔਰੰਗਜੇਬ ਹਿੰਦੂਆ ਦੇ ਹਰ ਰੋਜ ਸਵਾ ਸਵਾ ਮਣ ਜੰਝੂ ਲਾਹ ਕੇ ਮੁਸਲਮਾਨ ਬਨਾਣ ਲੱਗ ਪਿਆ। ਜੋ ਨਹੀਂ ਮੰਨਦਾ ਸੀ, ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਜੁਲਮ ਨੂੰ ਰੋਕਣ ਵਾਸਤੇ ਕਸ਼ਮੀਰ ਦੇ ਵਿਦਵਾਨ ਪੰਡਤਾਂ ਨੇ ਪ੍ਰਭੂ ਦੀ ਗੈਬੀ ਸ਼ਕਤੀ ਪ੍ਰਗਟ ਕਰਨ ਲਈ, "ਅਮਰਨਾਥ ਜੀ ਦੀ ਗੁਫਾ ਤੇ ਜਾ ਕੇ ’ਹਵਨ’ ਕੀਤਾ। ਆਕਾਸ਼ ਬਾਣੀ ਹੋਈ, "ਐ ਭਗਤ ਜਨੋ। ਹਰ ਜੁੱਗ ਵਿੱਚ ਦੁਸਟਾਂ ਦਾ ਨਾਸ ਕਰਨ ਲਈ ਇਕੋ ਜੋਤ (ਸ਼ਕਤ) ਪ੍ਰਗਟ ਹੋਈ ਹੈ। ਇਸ ਵਕਤ ਮੇਰੀ ’ਪ੍ਰਤੱਖ ਜੋਤ’ ਗੁਰੂ ਨਾਨਕ ਦੀ ਨੌਵੀ ਜੋਤ ’ਗੁਰੂ ਤੇਗ ਬਹਾਦਰ ਜੀ, ਇਸ ਵਕਤ ਅਨੰਦਪੁਰ ਬਿਰਾਜ ਰਹੇ ਹਨ। ਉਹ ਤੁਹਾਡੇ ਕਸ਼ਟਾਂ ਦੀ ਨਿਵਿਰਤੀ ਕਰਨਗੇ। ਪੰਡਤ ਜਨਾ, ਸਤਿਗੁਰਾਂ ਪਾਸ ਆ ਫਰਯਾਦ ਕੀਤੀ। ਸਾਡਾ ਧਰਮ ਖਤਰੇ ਵਿੱਚ ਹੈ। ਬਚਾਨ ਦਾ ਉਪਾਏ ਕਰੋ। ਇਤਨੇ ਨੂੰ ਗੋਬਿੰਦ ਰਾਇ ੯ ਸਾਲ ਦੇ ਬਾਹਰ ਆਏ, ਪਿਤਾ ਜੀਓ! ਪੰਡਤ ਜਨ ਅਤੇ ਉਦਾਸ ਕਿਉਂ ਖੜੇ ਹਨ? ਲਾਲ ਜੀ! ਹਿੰਦੂ ਧਰਮ ਦੇ ਬਚਾਨ ਲਈ ਕਿਸੇ ਮਹਾਨ ਤਪਸੀ ਦੀ ਸਹਾਦਤ ਦੇਣ ਦੀ ਲੋੜ ਹੈ। ਬਾਲਾ ਪ੍ਰੀਤਮ! ਪਿਤਾ ਜੀਓ! ਇਸ ਵਕਤ ਸੰਸਾਰ ਤੇ ਆਪ ਜੀ ਦੇ ਸਮਾਨ ਹੋਰ ਕੌਣ ਮਹਾਨ ਤਪੱਸਵੀ ਹੋ ਸਕਦਾ ਹੈ। ਕਰੋ ਪ੍ਰਉਪਕਾਰ! ਦਿਉ ਸ਼ਹਾਦਤ! ਬਣੋ ਹਿੰਦੂ ਕੌਮ ਦੇ ਰੱਖਵਾਲੇ। ਅਕਾਲ ਪੁਰਖ ਦਾ ਏਹੀ ਹੁਕਮ ਹੈ। (ਯਾਹੀ ਕਾਜ ਧਰਾ ਹਮ ਜਨਮੰ।। ਸਮਝ ਲੇਹੂ ਸਾਧੂ ਸਭ ਮਨਮੰ।। ਧਰਮ ਚਲਵਾਨ, ਸੰਤ ਉਬਾਰਨ।। ਦੁਸ਼ਟ ਸਭਨ ਕੋ ਮੂਲ ਉਪਾਰਨ।। ਪੰਡਤ ਜਨੋ। ਜਾਉ। ਔਰੰਗਜੇਬ ਨੂੰ ਸੁਨੇਹਾ ਭੇਜ ਦਿਉ। ਸਾਡੇ ’ਗੁਰੂ’ ਜੇ ਮੁਸਲਮਾਨ ਬਣ ਜਾਣ, ਤਾਂ ਅਸੀਂ ਸਾਰੇ ਹਿੰਦੂ ਬਿਨਾ ਜੁਲਮ ਢਾਹੇ ਮੁਸਲਮਾਨ ਬਣ ਜਾਵਾਂਗੇ। ਪੰਡਤ ਜਨਾ ਨੇ ਸਤਿਗੁਰਾਂ ਦਾ ਸੰਦੇਸ ਔਰੰਗਜੇਬ ਨੂੰ ਭੇਜ ਦਿੱਤਾ । ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਦਿੱਲੀ ਸ਼ਹਾਦਤ ਦੇਣ, ਅਨੰਦਪੁਰ ਸਾਹਿਬ ਤੋਂ ਹਾੜ ਸੰਮਤ ੧੭੩੨ ਬਿ: ਮੁ: ਸੰ: ੧੬੭੫ ਈ:, ਚਾਲੇ ਪਾ ਪਟਿਆਲੇ ਰਸਤੇ ਸਮਾਣੇ ਸਾਈਂ ਅਨਾਇਤ ਅਲੀ ਪਾਸ ਆ ਡੇਰੇ ਲਾਏ, ਕਿਉਂਕਿ ਨਜਦੀਕ ਹੀ ਕਾਤਲਾ-ਜਲਾਦਾਂ-ਕਾਜੀਆ ਦਾ ਮਹੱਲਾ ਅਮਾਮਗੜ੍ਹ ਸੀ, ਜਿਨ੍ਹਾਂ ਦੀ ਨਿਸ਼ਾਨ ਦੇਹੀ ਕਰਨ, ਅਤੇ ਸ਼ਰ੍ਹਾਂ ਦਾ ਪਾਜ ਖੋਹਲਣ, ਗੁਰਦੁਆਰਾ ਥੜਾ ਸਾਹਿਬ ’ਗੁਰੂ ਕੀ ਖੂਹੀ’ ਪਹਿਲਾਂ ਆਸਨ ਲਾਏ, ਸਫੀ ਫਕੀਰ ਵਲੋਂ ਲੰਗਰ ਲਈ ਰਸਦਾਂ ਤੇ ਦਰਸ਼ਨੀ ਭੇਟਾਵਾਂ ਹਾਜ਼ਰ ਕੀਤੀਆਂ ਨਜ਼ੀਰ ਦੀ ਗੜੀ ਦਾ ਨਵਾਬ ਭੀਖਣ ਖਾਂ ਬੇਅੰਤ ਰਸਦ ਅਤੇ ਫਲਾਂ ਦੇ ਟੋਕਰੇ ਸਤਿਗੁਰਾਂ ਨੂੰ ਭੇਟ ਕਰ ਖੁਸੇ ਪ੍ਰਾਪਤ ਕੀਤੇ। ਲੰਗਰ ਲਈ ਜਦ ਸਿੰਘ ਖੂਹਾਂ ਤੋਂ ਜਲ ਲੈਣ ਗਏ, ਤਾਂ ਸ਼ਰ੍ਹਾਂ ਦੇ ਕੁੱਠੇ ਮੁਸਲਮਾਨਾਂ ਨੇ ਖੂਹਾਂ ਵਿੱਚ ਗਊਆਂ ਦੇ ਹੱਡ ਸੁੱਟੇ ਵੇਖ ਕੇ ਸਿੰਘ ਪਾਣੀ ਬਿਨਾਂ ਖਾਲੀ ਮੁੜ ਆਏ, ਸਾਈ ਤੇ ਭਖਣ ਖਾਂ ਅਤੇ ਸੰਗਤਾਂ ਬਹੁਤ ਹੈਰਾਨ ਹੋਈਆਂ, ਘਰ ਆਏ ਮਹਿਮਾਨਾ ਨਾਲ ਅਜੇਹੀ ਬਦਸਲੂਕੀ? ਸਤਿਗੁਰਾਂ ਫਰਮਾਇਆ। ਸਾਧ ਸੰਗਤ ਜੀ ਚਿੰਤਾ ਨਾ ਕਰੋ। ਇਹਨਾਂ "ਆਪਣੇ ਘਰ ਲੁਕੀ ਲਾਏ" ਵਾਲਾ ਕੰਮ ਕੀਤਾ ਹੈ। ਛੇਤੀ ਸਮਾਂ ਆਉਣ ਵਾਲਾ ਹੈ ਜਦ ਜਾਲਮਾਂ ਨੂੰ ਸੋਧਨ ਲਈ ਪੰਥ ਖਾਲਸਾ (ਬੁੱਢੇ ਦਲ) ਦੇ ਪਹਿਲੇ ਜੱਥੇਦਾਰ ਬਿਨੋਦ ਸਿੰਘ ਨਾਲ ਬੰਦੇ ਬਹਾਦਰ ਦੇ (ਸਮਾਣੇ) ਨੂੰ ਪਹਿਲਾਂ ਤਬਾਹ ਕਰਨਗੇ। ਕਿਉਂਕਿ ਕਾਤਲ ਜਲਾਦ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਫਤਵਾਲਾਣ ਵਾਲੇ ਕਾਜੀ ਏਥੇ ਦੇ ਹੋਣਗੇ। ਸਤਿਗੁਰਾਂ ਆਪਣੇ ਕਰ ਕਮਲਾਂ ਦੁਆਰਾ ਟੱਪਾ ਲਾ ਕੇ ਖੂਹੀ ਦਾ ਨਿਰਮਾਣ ਕੀਤਾ, ਬੇਅੰਤ ਵਰ ਬਖਸ਼ੇ। ਸਾਮੀ ਨਵਾਬ ਭੀਖਣ ਖਾਂ ਜਦ ਘਰ ਜਾਦਿਆਂ ਰਾਸਤੇ ਵਿੱਚ ਔਰੰਗਜੇਬ ਵਲੋਂ ਭੇਜੇ ਸਿਪਾਹੀ ਮਿਲੇ, ਪੁੱਛਣ ਤੇ ਕਹਿਣ ਲੱਗੇ, ਹਿੰਦੂਆਂ ਦੇ ਪੀਰ ਨੂੰ ਪਕੜ ਕੇ ਦਿੱਲੀ ਲੈ ਜਾਣਾ ਹੈ। ਨਵਾਬ ਨੇ ਕਿਹਾ ਇਹ ਸਮਾਣਾ ਸ਼ਹਿਰ ਕੱਟੜਮ ਮੁਸਲਮਾਨਾ ਦਾ ਹੈ। ਏਥੇ ਗੁਰੂ ਕਿਥੇ ਇਹਨਾਂ ਨੂੰ ਟਪਲਾ ਲਾ ਕੇ ਭੀਖਣ ਖਾਂ ਮੁਰਦੀ ਪੈਰੀਂ-ਘੋੜਾਂ ਦੁੜਾ ਕੇ ਸਤਿਗੁਰਾਂ ਪਾਸ ਆ ਅਰਜ ਕੀਤੀ ਆਪ ਜੀ ਨੂੰ ਪਕੜਨ ਲਈ ਸਿਪਾਹੀ ਮਿਲੇ ਹਨ ਦਾਸ ਦੀ ’ਗੜੀ’ ਬੜੀ ਮਹਿਫੂਜ ਹੈ। ਸੇਵਾ ਦਾ ਸੁਭਾਗ ਬਖਸ਼ੋ ਕੋਈ ਸੂਹਈ ਸਿਪਾਹੀਆਂ ਨੂੰ ਏਧਰ ਨਾ ਲੈ ਆਵੇ ਕਿਧਰੇ ਸਾਡੀ ਖਾਨਦਾਨੀ ਨੂੰ ਕਲੰਕ ਨਾ ਲਗੇ ਕਿ ਇਥੇ ਲਿਆ ਕੇ ਗੁਰੂ ਸਾਹਿਬ ਨੂੰ ਪਕੜਵਾ ਦਿੱਤਾ। ਗੁਰੂ ਸਾਹਿਬ ਨੇ ਨਵਾਬ ਖਾਂ ਦਾ ਪ੍ਰੇਮ ਦੇਖ ਕੇ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਘੋੜੇ ਤੇ ਸਵਾਰ ਹੋ ਕੇ ਨਜ਼ੀਰ ਦੀ ਗੜੀ ਜਾ ਬਿਸ਼ਰਾਮ ਕੀਤਾ।

ਤਸਵੀਰਾਂ ਲਈਆਂ ਗਈਆਂ :- ੧੪ ਫ਼ਰਵਰੀ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਥੜਾ ਸਾਹਿਬ, ਸਮਾਣਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਸਮਾਣਾ ਮੰਡੀ
    ਜ਼ਿਲ੍ਹਾ :- ਪਟਿਆਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com