ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਰਜੋ ਪੂਜੋ ਫ਼ਲੋ ਫ਼ੂਲੋ ਸਾਹਿਬ, ਪਿਲਕਣੀ

ਇਹ ਸਥਾਨ ਜ਼ਿਲ੍ਹਾ ਪਟਿਆਲਾ ਤਹਿਸੀਲ਼ ਰਾਜਪੂਰਾ ਦੇ ਪਿੰਡ ਪਿਲਕਣੀ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਆਏ | ਉਸ ਸਮੇਂ ਕੁਦਰਤੀ ਆਫ਼ਤ ਕਰਕੇ ਇਹ ਪਿੰਡ ਥੇਹ ਹੋ ਗਿਆ ਸੀ | ਥੇਹ ਤੇ ਵਸਣ ਕਾਰਨ ਇਸ ਦਾ ਨਾਮ ਪਿਲਕਣੀ ਥੇੜੀ ਸੀ | ਲੋਕ ਇਸ ਸਥਾਨ ਤੇ ਵਸਣ ਤੋਂ ਗੁਰੇਜ ਕਰਦੇ ਸਨ | ਜਿਸ ਕਾਰਨ ਇਥੇ ਕੁਝ ਹੀ ਲੋਕ ਰਹਿੰਦੇ ਸੀ | ਜਦੋਂ ਗੁਰੂ ਸਾਹਿਬ ਨੇੜੇ ਦੇ ਪਿੰਡ ਉਗਾਣੀ ਵਿਚ ਆਏ ਸਨ | ਇਸ ਪਿੰਡ ਦੇ ਵਸਨੀਕ ਭਾਈ ਧਰਮਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਗਏ | ਉਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣੇ ਪਿੰਡ ਚਰਨ ਪਾਉਣ ਦੀ ਬੇਨਤੀ ਕਿਤੀ | ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਇਥੇ ਆਏ ਤਾਂ ਸੰਗਤਾਂ ਨੇ ਇਕਠੇ ਹੋ ਕੇ ਗੁਰੂ ਸਾਹਿਬ ਦਾ ਬਹੁਤ ਆਦਰ ਸਤਿਕਾਰ ਕੀਤਾ | ਗੁਰੂ ਸਾਹਿਬ ਨੇ ਸੰਗਤ ਨੂੰ ਪ੍ਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ | ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਵਰਦਾਨ ਦਿੱਤਾ ਅਤੇ ਕਿਹਾ " ਤੁਸੀਂ ਰਜੋ ਪੂਜੋ ਫ਼ਲੋ ਫ਼ੂਲੋ " ਇਸ ਸਥਾਨ ਤੇ ਲੰਗਰ ਅਤੁੱਟ ਵਰਤੇਗਾ | ਇਸ ਥੇਹ ਤੇ ਬਹੁਤ ਰੋਣਕ ਹੋਵੇਗੀ |

ਤਸਵੀਰਾਂ ਲਈਆਂ ਗਈਆਂ :- ੧੪ ਫ਼ਰਵਰੀ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਰਜੋ ਪੂਜੋ ਫ਼ਲੋ ਫ਼ੂਲੋ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਪਿਲਕਣੀ
    ਤਹਿਸੀਲ਼ :- ਰਾਜਪੂਰਾ
    ਜ਼ਿਲ੍ਹਾ :- ਪਟਿਆਲਾ
    ਫ਼ੋਨ ਨੰਬਰ :-੦੦੯੧-੧੭੫-੨੬੪੮੨੦੧
     

     
     
    ItihaasakGurudwaras.com