ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਪਿੰਡ ਅਗੌਲ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਮਾਲਵਾ ਯਾਤਰਾ ਦੇ ਦੋਰਾਨ ਆਏ | ਗੁਰੂ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਭਾਈ ਲੱਖੀ ਸ਼ਾਹ ਵਣਜਾਰਾ ਜੀ ਸਨ | ਗੁਰੂ ਸਾਹਿਬ ਨੇ ਇਥੇ ਪਿਪਲ ਦੇ ਦਰਖਤ ਹੇਠਾਂ ਢਾਬ ਦੇ ਕੰਡੇ ਤੇ ਬੈਠੇ | ਇਸ ਢਾਬ ਨੂੰ ਰਾਮ ਤਲਾਈ ਦੇ ਨਾਮ ਨਾਲ ਜਾਣਦੇ ਸਨ | ਇਸਦੇ ਪਾਣੀ ਵਿਚ ਚਮੜੀ ਦੇ ਰੋਗਾਂ ਨੂੰ ਠੀਕ ਕਰਨ ਦੀ ਸਮਰਥਾ ਸੀ | ਗੁਰੂ ਸਾਹਿਬ ਦੇ ਸੇਵਕਾਂ ਨੇ ਗੁਰੂ ਸਾਹਿਬ ਤੋਂ ਗੰਨੇ ਪੁਟਣ ਦੀ ਆਗਿਆ ਮੰਗੀ | ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ, ਫ਼ੇਰ ਜਦੋਂ ਖੇਤ ਦਾ ਮਾਲਕ ਆਇਆ ਉਸਨੇ ਸੇਵਕਾਂ ਨੂੰ ਅਪਸ਼ਬਦ ਕਹੇ ਗੁਰੂ ਸਾਹਿਬ ਨੇ ਸੇਵਕਾਂ ਨੂੰ ਗੰਨੇ ਛੱਡ ਦੇਣ ਲਈ ਕਿਹਾ | ਕੁਝ ਹੀ ਦੇਰ ਬਾਅਦ ਖੇਤ ਨੂੰ ਅੱਗ ਲੱਗ ਗਈ ਜਦੋਂ ਖੇਤ ਦੇ ਮਾਲਕ ਨੂੰ ਪਤਾ ਲਗਿਆ ਤਾਂ ਉਸ ਨੇ ਪਿੰਡ ਵਾਲਿਆਂ ਨੂੰ ਨਾਲ ਲੈਕੇ ਗੁਰੂ ਸਾਹਿਬ ਕੋਲ ਆਇਆ | ਉਸ ਵਕਤ ਗੁਰੂ ਸਾਹਿਬ ਪਿੰਡ ਢੰਗੇੜਾ ਪਹੁੰਚ ਚੁਕੇ ਸਨ | ਉਸਨੇ ਗੁਰੂ ਸਾਹਿਬ ਤੋਂ ਮੁਆਫ਼ੀ ਮੰਗੀ | ਗੁਰੂ ਸਾਹਿਬ ਨੇ ਕਿਹਾ ਚਿਂਤਾ ਨਾ ਕਰ ਤੂੰ ਸੜੀ ਹੋਈ ਫ਼ਸਲ ਹੀ ਵਡ ਲੈ ਇਹ ਤੈਨੂੰ ਪਹਿਲਾਂ ਨਾਲੋਂ ਜਿਆਦਾ ਮਿਠਾ ਰਸ ਦੇਵੇਗੀ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ, ਅਗੌਲ
ਕਿਸ ਨਾਲ ਸੰਬੰਧਤ ਹੈ
:- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਪਤਾ :-
ਪਿੰਡ :- ਅਗੌਲ
ਜ਼ਿਲ੍ਹਾ :- ਪਟਿਆਲਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|