ਗੁਰਦੁਆਰਾ ਸ਼੍ਰੀ ਨਥਾਣਾ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਪਿੰਡ ਜੰਡਮੰਗੋਲੀ ਵਿਚ ਸਥਿਤ ਹੈ | ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲ਼ਣ ਤੋਂ ਪਹਿਲਾਂ ਗੰਗਾ ਇਸ਼ਨਾਨ ਨੂੰ ਜਾਇਆ ਕਰਦੇ ਸਨ | ਹਰ ਸਾਲ ਆਪਣੇ ਪਿੰਡ ਬਾਸਰਕੇ ਗਿਲਾਂ ਤੋਂ ਚਲਦੇ ਚਲਦੇ ਉਹ ਹਰੀਦਵਾਰ ਨੂੰ ਜਾਂਦੇ ਹੋਏ ਉਹ ਇਸ ਸਥਾਨ ਤੇ ਰੁਕਿਆ ਕਰਦੇ ਸਨ | ਇਥੇ ਢਾਬ ਤੇ ਇਸ਼ਨਾਨ ਕਰਦੇ ਅਤੇ ਨੇੜੇ ਹੀ ਬੈਠ ਕੇ ਪ੍ਰਭੂ ਸਿਮਰਨ ਕਰਦੇ ਸਨ | ਜਦੋਂ ਉਹ ੨੨ ਵੀ ਵਾਰ ਗੰਗਾ ਦਰਸ਼ਨ ਲਈ ਜਾ ਰਹੇ ਸਨ ਤਾਂ ਕਈ ਲੋਕ ਹੋਰ ਗੁਰੂ ਸਾਹਿਬ ਦੇ ਨਾਲ ਸ਼ਾਮਿਲ ਹੋ ਗਏ ਸਨ | ਇਥੇ ਗੁਰੂ ਸਾਹਿਬ ਨਾਥਾਂ ਨੂੰ ਮਿਲੇ ਉਹ ਗੁਰੂ ਸਾਹਿਬ ਦੀ ਬਹੁਤ ਸੇਵਾ ਕਰਦੇ ਸਨ | ਗੁਰੂ ਸਾਹਿਬ ਨੇ ਨਾਥਾਂ ਨੂੰ ਪੁਛਿਆ ਆਪਣੀ ਕੋਈ ਇਛਾ ਦ ਸੋ, ਉਹਨਾਂ ਕਿਹਾ ਕੇ ਤੁਹਾਡਾ ਨਾਮ ਤਾਮ ਜੁਗਾਂ ਤਕ ਰਹੇਗਾ ਕੁਝ ਸਾਢੇ ਲਈ ਕਰੋ | ਗੁਰੂ ਸਾਹਿਬ ਨੇ ਬਚਨ ਕੀਤੇ ਕੇ ਤੁਹਾਡੇ ਨਾਮ ਤੇ ਇਹ ਜਗਹ ਨਥਾਣਾ ਦੇ ਨਾਮ ਨਾਲ ਮਸ਼ਹੂਰ ਹੋਏਗੀ | ਬਾਅਦ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਆਏ ਅਤੇ ਇਸ ਢਾਬ ਦੇ ਪਾਣੀ ਨੂੰ ਵਰ ਬਖਸ਼ਿਆ ਕੇ ਜੋ ਵੀ ਇਥੇ ਇਸ਼ਨਾਨ ਕਰੇਗਾ ਉਸਨੂੰ ੬੮ (ਅਠਸਠ )ਤੀਰਥਾਂ ਦਾ ਮੁੱਲ ਪ੍ਰਾਪਤ ਹੋਊਗਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਨਥਾਣਾ ਸਾਹਿਬ, ਜੰਡਮੰਗੋਲੀ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਪਤਾ:-
ਪਿੰਡ :-ਜੰਡਮੰਗੋਲੀ
ਜ਼ਿਲ੍ਹਾ :- ਪਟਿਆਲਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|