ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਪਿੰਡ ਹਰਪਾਲਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਦਰ ਸਾਹਿਬ ਜੀ ਇਥੇ ਆਏ ਅਤੇ ਪਿੰਡ ਦੇ ਬਾਹਰ ਰੁਕੇ | ਨੇੜਿਉਂ ਮਾਈ ਸਿਆਮੋਂ ਜੀ ਆਏ ਅਤੇ ਗੁਰੂ ਸਾਹਿਬ ਦੀ ਸੇਵਾ ਕੀਤੀ | ਗੁਰੂ ਸਾਹਿਬ ਨੇ ਜਲ ਛਕਣ ਲਈ ਮੰਗਿਆ | ਮਾਈ ਨੇ ਦਸਿਆ ਕੇ ਨੇੜੇ ਇਸ ਖੂਹ ਵਿਚ ਪਾਣੀ ਨਹੀਂ ਹੈ | ਉਸਨੂੰ ਪਾਣੀ ਪਿੰਡੋ ਲੈ ਕੇ ਆਉਣਾ ਪਊਗਾ | ਗੁਰੂ ਸਾਹਿਬ ਨੇ ਕਿਹਾ ਤੇਰੇ ਇਸ ਖੂਹ ਦਾ ਪਾਣੀ ਲੋਕਾਂ ਨੂੰ ਰਾਜੀ (ਤੰਦਰੁਸਤ) ਕਰੂਗਾ | ਮਾਈ ਨੇ ਖੂਹ ਵਿਚੋਂ ਪਾਣੀ ਕਢਿਆ ਅਤੇ ਗੁਰੂ ਸਾਹਿਬ ਨੂੰ ਛਕਾਇਆ | ਜੱਲ ਛਕਕੇ ਗੁਰੂ ਸਾਹਿਬ ਅੱਗੇ ਯਾਤਰਾ ਤੇ ਚਲੇ ਗਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਹਰਪਾਲਪੁਰ

ਕਿਸ ਨਾਲ ਸੰਬੰਧਤ ਹੈ :-
  • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਹਰਪਾਲਪੁਰ
    ਜ਼ਿਲ੍ਹਾ :- ਪਟਿਆਲਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com